ਬਰਨਾਲਾ: ਮਾਨਸਾ ਮੁੱਖ ਮਾਰਗ 'ਤੇ ਇੱਕ ਅਣਪਛਾਤੇ ਵਾਹਨ ਨੇ ਇੱਕ ਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਸਾਈਕਲ ਚਾਲਕ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਮਾਨਸਾ-ਬਰਨਾਲਾ ਮਾਰਗ 'ਤੇ ਅੱਜ ਸਵੇਰੇ ਰੂੜੇਕੇ ਕਲਾਂ ਦੇ ਬੱਸ ਅੱਡੇ 'ਤੇ ਇੱਕ ਸਾਈਕਲ ਚਾਲਕ ਮਜਦੂਰ ਗੁਰਪ੍ਰੀਤ ਸਿੰਘ(32) ਪੁੱਤਰ ਜਰਨੈਲ ਸਿੰਘ ਨਿਵਾਸੀ ਰੂੜੇਕੇ ਕਲਾਂ ਕੰਮ 'ਤੇ ਜਾ ਰਿਹਾ ਸੀ, ਜਿਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ।
ਧੁੰਦ ਕਾਰਨ ਅਣਪਛਾਤੇ ਵਾਹਨ ਨੇ ਸਾਈਕਲ ਚਾਲਕ ਨੂੰ ਮਾਰੀ ਫੇਟ, 1 ਦੀ ਮੌਤ - road accident in barnala
ਬਰਨਾਲਾ ਦੇ ਮਾਨਸਾ ਮੁੱਖ ਮਾਰਗ 'ਤੇ ਇੱਕ ਅਣਪਛਾਤੇ ਵਾਹਨ ਨੇ ਇੱਕ ਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਸਾਈਕਲ ਚਾਲਕ ਦੀ ਮੌਤ ਹੋ ਗਈ।
ਧੁੰਦ ਕਾਰਨ ਅਣਪਛਾਤੇ ਵਾਹਨ ਨੇ ਸਾਈਕਲ ਚਾਲਕ ਨੂੰ ਮਾਰੀ ਫੇਟ
ਇਹ ਵੀ ਪੜ੍ਹੋ: ਲੁਧਿਆਣਾ ਦੇ ਬੈਂਕ 'ਚ ਡਾਕਾ, 8 ਕਰੋੜ ਦਾ ਸੋਨਾ ਲੈ ਕੇ ਫਰਾਰ ਹੋਏ ਲੁਟੇਰੇ
ਉਨ੍ਹਾਂ ਦੱਸਿਆ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਜ਼ਖਮੀ ਗੁਰਪ੍ਰੀਤ ਸਿੰਘ ਨੂੰ ਮੌਕੇ 'ਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਸਿਰ ਵਿੱਚ ਸੱਟ ਹੋਣ ਕਾਰਨ ਉਸ ਦੀ ਰਸਤੇ ਵਿੱਚ ਮੌਤ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫੇਟ ਮਾਰਨ ਵਾਲੇ ਵਾਹਨ ਬਾਰੇ ਅਜੇ ਪਤਾ ਨਹੀਂ ਲੱਗਿਆ ਪਰ ਫਿਰ ਵੀ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ।