ਬਰਨਾਲਾ: ਸਿੱਖ ਜੱਥੇਬੰਦੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਤਿੰਨ ਘਟਨਾਵਾਂ ਬਾਰੇ ਇਨਸਾਫ ਦੇਣ ਦਾ ਵਾਅਦਾ ਪੂਰਾ ਨਾ ਕਰਨ ਦੇ ਰੋਸ ਵਜੋਂ ਸੂਬਾ ਸਰਕਾਰ ਵਿਰੁੱਧ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਤਹਿਤ ਸਿੱਖ ਜਥੇਬੰਦੀਆਂ ਨੇ 6 ਸਤੰਬਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਬਰਨਾਲਾ ਦੀ ਧਨੌਲਾ ਦੀ ਅਨਾਜ ਮੰਡੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਚਲੀ ਕੋਨੀ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਬਰਨਾਲਾ ਵਿਖੇ ਦਮਦਮੀ ਟਕਸਾਲ ਦੇ ਆਗੂ ਜਥੇਦਾਰ ਅਮਰੀਕ ਸਿੰਘ ਅਜਨਾਲਾ ਵੱਲੋਂ ਕੀਤਾ ਗਿਆ।
ਗਾਇਬ ਕੀਤੇ 328 ਸਰੂਪਾਂ ਬਾਰੇ ਕੋਈ ਜਾਣਕਾਰੀ ਨਹੀਂ: ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਪਹਿਲਾਂ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਉਸ ਦੇ ਅੰਗ ਫਾੜ ਕੇ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰੇ ਗਏ। ਉਹਨਾਂ ਕਿਹਾ ਕਿ ਫਾੜੇ ਗਏ ਅੰਗ ਤਾਂ ਮਿਲ ਗਏ, ਪਰ ਉਹ ਕਿੱਥੇ ਹਨ, ਇਸ ਬਾਰੇ ਕੋਈ ਥਹੁ ਪਤਾ ਨਹੀਂ ਹੈ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਾਇਬ ਕੀਤੇ 328 ਸਰੂਪਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਪਟਿਆਲਾ ਨੇੜੇ ਪਿੰਡ ਕਲਿਆਣ ਦੇ ਅਰਦਾਸਪੁਰ ਗੁਰਦੁਆਰਾ ਤੋਂ ਗਾਇਬ ਹੋਏ ਸਰੂਪ ਦਾ ਵੀ ਕੋਈ ਬਹੁ ਪਤਾ ਨਹੀਂ ਲੱਗ ਰਿਹਾ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਾਉਣ ਸਮੇਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਤਿੰਨ ਮਹੀਨਿਆਂ ਵਿੱਚ ਸਰੂਪ ਲੱਭ ਲਏ ਜਾਣਗੇ, ਪਰ ਹੁਣ 14 ਮਹੀਨੇ ਬੀਤ ਗਏ ਹਨ, ਭਗਵੰਤ ਸਰਕਾਰ ਨੇ ਕੋਈ ਇਨਸਾਫ ਨਹੀਂ ਦਿੱਤਾ।
- Dissolution Panchayats: ਸੁਨੀਲ ਜਾਖੜ ਨੇ ਸੀਐੱਮ ਮਾਨ 'ਤੇ ਕੱਸੇ ਤੰਜ, ਕਿਹਾ-ਪੰਚਾਇਤਾਂ ਭੰਗ ਕਰਨ ਲਈ ਲੋਕਾਂ ਤੋਂ ਮੰਗਣ ਮੁਆਫ਼ੀ ਤੇ ਦੇਣ ਅਸਤੀਫ਼ਾ
- Pen Down Strike: ESMA ਲਾਗੂ ਹੋਣ ਦੇ ਬਾਵਜੂਦ ਅੰਮ੍ਰਿਤਸਰ 'ਚ ਪਟਵਾਰ ਯੂਨੀਅਨ ਦੀ ਬਗਾਵਤ, ਕਲਮਛੋੜ ਹੜਤਾਲ ਦਾ ਕੀਤਾ ਐਲਾਨ
- Khedan Watan Punjab Diyan : ਸ਼੍ਰੀ ਫਤਿਹਗੜ੍ਹ ਸਾਹਿਬ ਸ਼ੁਰੂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ