ਬਰਨਾਲਾ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਕਾਂਗਰਸ ਪਾਰਟੀ ਵੱਲੋਂ ਭਦੌੜ ਹਲਕੇ ਦੀ ਟਿਕਟ ਮਿਲਣ ਤੋਂ ਬਾਅਦ ਨਾਮਜ਼ਦਗੀ ਪੱਤਰ ਭਰਨ ਭਦੌੜ ਪਹੁੰਚੇ ਸਨ। ਮੁੱਖ ਮੰਤਰੀ ਚੰਨੀ ਨੂੰ ਭਦੌੜ ਹਲਕੇ ਵਿੱਚ ਕਈ ਥਾਵਾਂ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਕੱਚੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਚੰਨੀ (Charanjit Singh Channi) ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਕੱਚੇ ਆਧਿਆਪਕ ਮੁੱਖ ਮੰਤਰੀ ਦੇ ਕਾਫ਼ਲੇ ਦੇ ਅੱਗੇ ਲੰਮੇ ਪੈ ਗਏ, ਜਿਹਨਾਂ ਨੂੰ ਖਿੱਚਧੂਹ ਕਰਕੇ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਪਿੱਛੇ ਹਟਾਇਆ।
ਨਾਮਜ਼ਦਗੀ ਭਰਨ ਪਹੁੰਚੇ ਚੰਨੀ ਦਾ ਕੱਚੇ ਅਧਿਆਪਕਾਂ ਵੱਲੋਂ ਵਿਰੋਧ ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕੱਚੇ ਅਧਿਆਪਕਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲੰਬਾ ਸਮਾਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ਅੱਗੇ ਪ੍ਰਦਰਸ਼ਨ ਕਰਦੇ ਰਹੇ।
ਵਿਰੋਧ ਕਰਦੇ ਹੋਏ ਪ੍ਰਦਰਸ਼ਨਕਾਰੀ ਜਿੱਥੇ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਸਰਕਾਰ (Congress Government) ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀਆਂ ਤਨਖ਼ਾਹਾਂ ਦੁੱਗਣੀਆਂ ਕਰ ਦਿੱਤੀਆਂ ਹਨ ਪਰ ਅਜਿਹਾ ਕੁੱਝ ਨਹੀਂ ਹੋਇਆ। ਜਿਸ ਕਰਕੇ ਸਾਡੇ ਹਲਕੇ ਭਦੌੜ ਵਿੱਚ ਆਉਣ ਤੇ ਚਰਨਜੀਤ ਚੰਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਭਦੌੜ ਵਿੱਚ ਕਿਸੇ ਹਾਲਤ ਜਿੱਤਣ ਨਹੀਂ ਦੇਵਾਂਗੇ ਅਤੇ ਹਰਾ ਕੇ ਤੋਰਾਂਗੇ।
ਇਹ ਵੀ ਪੜ੍ਹੋ:budget session economic survey : ਅਗਲੇ ਸਾਲ ਜੀਡੀਪੀ 8.5% ਰਹਿਣ ਦੀ ਉਮੀਦ