ਬਰਨਾਲਾ: 14 ਫਰਵਰੀ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸੂਬੇ ਭਰ ’ਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਉਮੀਦ ਲਗਾਈ ਜਾ ਰਹੀ ਹੈ ਕਿ ਲੋਕ ਇਸ ਵਾਰ ਆਪਣੀ ਵੋਟ ਦਾ ਅਧਿਕਾਰ ਵੱਧ ਚੜ੍ਹਕੇ ਕਰਨਗੇ। ਪਰ ਇਹਨਾਂ ਚੋਣਾਂ ਵਿੱਚ ਡਿਊਟੀ ਨਿਭਾਅ ਰਹੇ ਚੋਣ ਸਟਾਫ਼ ਵੱਲੋਂ ਆਪਣੀ ਵੋਟ ਕੱਟੇ ਜਾਣ ’ਤੇ ਚੋਣ ਕਮਿਸ਼ਨ ’ਤੇ ਸਵਾਲ ਉਠਾਏ ਜਾ ਰਹੇ ਹਨ। ਚੋਣ ਸਟਾਫ਼ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਵਾਰ ਨਗਰ ਨਿਗਮ ਚੋਣ ਦੌਰਾਨ ਵੋਟ ਨਹੀਂ ਪਾ ਸਕਦੇ, ਕਿਉਂਕਿ ਉਹਨਾਂ ਦੀ ਚੋਣਾਂ ਵਿੱਚ ਡਿਊਟੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੋਣ ਅਮਲੇ ਦੇ ਤਾਰਾ ਸਿੰਘ, ਰਣਵੀਰ ਵਰਿੰਦਰ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਡਿਊਟੀ ਨਗਰ ਨਿਗਮ ਚੋਣਾਂ ਵਿੱਚ ਲੱਗੀ ਹੋਈ ਹੈ। ਪਰ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਉਹ ਇਸ ਵਾਰ ਖ਼ੁਦ ਵੋਟ ਨਹੀਂ ਪਾ ਸਕਣਗੇ। ਜੋ ਸਰਾਸਰ ਗਲਤ ਹੈ।