ਬਰਨਾਲਾ:ਤਰਨੋਜਲੀ ਦਾ ਯੁੱਗ ਹੋਣ ਕਾਰਨ ਅੱਜ ਕੱਲ੍ਹ ਤਕਰੀਬਨ ਹਰ ਘਰ ਵਿੱਚ ਗੱਡੀ ਹੈ ਅਤੇ ਗੱਡੀ ਚਲਾਉਣ ਲਈ ਬੇਸ਼ੱਕ ਨਵਾਂ ਬਣਿਆ ਡਰਾਇਵਰ ਹੋਵੇ ਜਾਂ ਫਿਰ ਪੁਰਾਣਾ ਡਰਾਈਵਰ ਅੱਜਕੱਲ੍ਹ ਹਰ ਗੱਡੀ ਨੂੰ ਚਲਾਉਣ ਵਾਲਾ ਆਦਮੀ ਜਾਂ ਔਰਤ ਕਿਤੇ ਵੀ ਆਉਣ ਜਾਣ ਲਈ ਗੂਗਲ ਮੈਪ ਦੀ ਵਰਤੋਂ ਕਰਦਾ ਹੈ। ਇਹ ਹੀ ਮੰਨ ਲਓ ਗੂਗਲ ਮੈਪ ਤੋਂ ਬਿਨਾਂ ਗੱਡੀ ਚਲਾਉਣੀ ਇੱਕ ਤਰ੍ਹਾਂ ਅਧੂਰੀ ਹੀ ਹੈ।
ਵੀਰਵਾਰ ਦੇਰ ਸ਼ਾਮ ਤਕਰੀਬਨ 9.30 ਲੋਕੇਸ਼ਨ ਲਈ ਵਰਤੇ ਜਾਣ ਵਾਲੇ ਗੂਗਲ ਮੈਪ ਦਾ ਐਪ ਕ੍ਰੈਸ਼ (google map surver crash) ਹੋ ਗਿਆ, ਜਿਸ ਨਾਲ ਹਜ਼ਾਰਾਂ ਲੋਕ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਖੱਜਲ ਖੁਆਰ ਹੁੰਦੇ ਦੇਖੇ ਗਏ।
ਇਹ ਵੀ ਪੜੋ:ਯੂਕਰੇਨ 'ਚ ਜੰਗ ਵਿਚਾਲੇ ਪੁਤਿਨ ਦੀ ਰੈਲੀ, ਚੀਨ ਨੇ ਕਿਹਾ- ਅਮਰੀਕਾ ਨੇ ਰੂਸ ਨੂੰ ਭੜਕਾਇਆ
ਬਰਨਾਲੇ ਨਾਲ ਸੰਬੰਧਤ ਇਕ ਪੱਪੀ ਨਾਮ ਦੇ ਗੱਡੀ ਚਾਲਕ ਨੇ ਦੱਸਿਆ ਕਿ ਉਹ ਰਾਤ ਤਕਰੀਬਨ 9.30 ਵਜੇ ਕਿਸੇ ਲੰਬੇ ਸਫਰ ’ਤੇ ਜਾ ਰਿਹਾ ਸੀ ਅਤੇ ਉਹ ਜਿਸ ਸ਼ਹਿਰ ਨੂੰ ਜਾ ਰਿਹਾ ਸੀ ਉਸ ਸ਼ਹਿਰ ਦਾ ਰਸਤਾ ਦੇਖਣ ਲਈ ਉਸ ਨੇ ਗੂਗਲ ਮੈਪ ਦਾ ਸਹਾਰਾ ਲਿਆ ਹੋਇਆ ਸੀ, ਪਰ ਅਚਾਨਕ ਗੂਗਲ ਮੈਪ ਬੰਦ ਹੋ ਗਿਆ ਅਤੇ ਵਾਰ-ਵਾਰ ਖੋਲ੍ਹਣ ’ਤੇ ਵੀ ਉਹ ਨਹੀਂ ਖੁੱਲ੍ਹਿਆ।