ਪੰਜਾਬ

punjab

ETV Bharat / state

ਸੀਵਰੇਜ ਦੀ ਸਮੱਸਿਆਂ ਨੂੰ ਲੈ ਕੇ ਲੋਕ ਪਰੇਸ਼ਾਨ, ਚਾਰੇ ਪਾਸੇ ਹੋਇਆ ਪਾਣੀ-ਪਾਣੀ - ਸਕੂਲ\

ਬਰਨਾਲਾ ਦੇ ਵਾਰਡ (Ward) ਨੰਬਰ 4 ਜੋ ਇੱਕ ਪੂਰਾ ਰਿਹਾਇਸ਼ੀ ਇਲਾਕਾ ਹੈ। ਇਸ ਰਿਹਾਇਸ਼ੀ ਇਲਾਕੇ ਵਿੱਚ ਮੁੱਖ ਤੌਰ ਉੱਤੇ ਇੱਕ ਗੁਰਦੁਆਰਾ ਸਾਹਿਬ (Gurdwara Sahib), ਮੰਦਰ, ਕਾਲਜ, ਧਰਮਸ਼ਾਲਾ, ਸਕੂਲ ਹੈ, ਜਿਸਦਾ ਆਲਾ ਦੁਆਲਾ ਸੀਵਰੇਜ ਨਾ ਹੋਣ ਦੀ ਵਜ੍ਹਾ ਨਾਲ ਗੰਦੇ ਨਾਲੇ ਵਿੱਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੈ।

ਸੀਵਰੇਜ ਦੀ ਸਮੱਸਿਆਂ ਨੂੰ ਲੈ ਕੇ ਲੋਕ ਹੋ ਰਹੇ ਹਨ ਪ੍ਰੇਸ਼ਾਨ
ਸੀਵਰੇਜ ਦੀ ਸਮੱਸਿਆਂ ਨੂੰ ਲੈ ਕੇ ਲੋਕ ਹੋ ਰਹੇ ਹਨ ਪ੍ਰੇਸ਼ਾਨ

By

Published : Oct 13, 2021, 11:25 AM IST

ਬਰਨਾਲਾ:ਵਾਰਡ (Ward) ਨੰਬਰ 4 ਜੋ ਇੱਕ ਪੂਰਾ ਰਿਹਾਇਸ਼ੀ ਇਲਾਕਾ ਹੈ। ਇਸ ਰਿਹਾਇਸ਼ੀ ਇਲਾਕੇ ਵਿੱਚ ਮੁੱਖ ਤੌਰ ਉੱਤੇ ਇੱਕ ਗੁਰਦੁਆਰਾ ਸਾਹਿਬ (Gurdwara Sahib), ਮੰਦਰ, ਕਾਲਜ, ਧਰਮਸ਼ਾਲਾ, ਸਕੂਲ ਹੈ, ਜਿਸਦਾ ਆਲਾ ਦੁਆਲਾ ਸੀਵਰੇਜ (Sewerage) ਨਾ ਹੋਣ ਦੀ ਵਜ੍ਹਾ ਨਾਲ ਗੰਦੇ ਨਾਲੇ ਵਿੱਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੈ। ਗਲੀਆਂ ਤੇ ਨਾਲੀਆਂ ਵਿੱਚ ਗੰਦੇ ਪਾਣੀ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਗੰਦਾ ਪਾਣੀ ਇਕੱਠਾ ਹੋਕੇ ਇੱਕ ਥੱਪਡ਼ ਦਾ ਰੂਪ ਲੈ ਚੁੱਕਿਆ ਹੈ। ਇਸ ਸਮਸਿਆਵਾਂ ਨਾਲ ਜੂਝ ਰਹੇ ਮਹੱਲਾ ਨਿਵਾਸੀਆਂ ਨੇ ਆਪਣੇ ਸਬਰ ਦਾ ਬੰਨ੍ਹ ਤੋੜਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ ਅਤੇ ਜੰਮਕੇ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ।

ਪ੍ਰਦਰਸ਼ਨਕਾਰੀ ਲੋਕਾਂ ਨੇ ਮੌਕੇ ਦੀਆਂ ਸਮੱਸਿਆਂਵਾਂ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹੈ। ਹਰ ਸਰਕਾਰੀ ਦਫਤਰ ਜਾਕੇ ਵੇਖ ਲਿਆ ਕੋਈ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ। ਜਿਸ ਕਰਕੇ ਮਜ਼ਬੂਰਨ ਉਨ੍ਹਾਂਨੂੰ ਪ੍ਰਦਰਸ਼ਨ ਕਰਨਾ ਪਿਆ ਅਤੇ ਜੇਕਰ ਫਿਰ ਵੀ ਸੁਣਵਾਈ ਨਹੀਂ ਹੋਵੇਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।

ਸੀਵਰੇਜ ਦੀ ਸਮੱਸਿਆਂ ਨੂੰ ਲੈ ਕੇ ਲੋਕ ਹੋ ਰਹੇ ਹਨ ਪ੍ਰੇਸ਼ਾਨ

ਜਦੋਂ ਇਸ ਸਾਰੀਆਂ ਸਮਸਿੱਆਵਾਂ ਨੂੰ ਲੈ ਕੇ ਬਰਨਾਲਾ ਸੀਵਰੇਜ ਵਿਭਾਗ ਦੇ ਅਧਿਕਾਰੀ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੰਦੇ ਕਿਹਾ ਕਿ ਉਸ ਇਲਾਕੇ ਵਿੱਚ ਸੀਵਰੇਜ ਦਾ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਸ ਦਾ ਟੈਂਡਰ ਨਿਕਲ ਚੁੱਕਿਆ ਹੈ, ਇਸ ਮਹੀਨੇ ਦੇ ਆਖਰ ਵਿੱਚ ਕੰਮ ਸ਼ੁਰੂ ਹੋ ਜਾਵੇਗਾ।

ਇਹ ਵੀ ਪੜੋ:ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈਕੇ SGPC ਪ੍ਰਧਾਨ ਨੇ ਦਿੱਤੀ ਅਹਿਮ ਜਾਣਕਾਰੀ

ABOUT THE AUTHOR

...view details