ਬਰਨਾਲਾ:ਪੰਜਾਬ ਵਿਧਾਨਸਭਾ ਚੋਣ 2022 (2022 Punjab Assembly Election) ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂ ਲੋਕਾਂ ਵਿਚਾਲੇ ਵਿਚਰ ਰਹੇ ਹਨ ਅਤੇ ਆਮ ਲੋਕਾਂ ਦੇ ਲਈ ਕਈ ਵੱਡੇ ਵੱਡੇ ਐਲਾਨ ਵੀ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਸਬਾ ਸ਼ਹਨਾ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਰ ਇੱਕ ਘਰੇਲੂ ਮਹਿਲਾ ਨੂੰ 2000 ਰੁਪਏ ਪ੍ਰਤੀ ਮਹਿਨਾ ਅਤੇ 8 ਗੈਸ ਸਿਲੰਡਰ ਪ੍ਰਤੀ ਸਾਲ ਮੁਫਤ ਦਿੱਤੇ ਜਾਣਗੇ।
ਪੰਜਾਬ ਦੀਆਂ ਧੀਆਂ ਨੂੰ ਬਣਾਇਆ ਜਾਵੇਗਾ ਆਤਮਨਿਰਭਰ- ਸਿੱਧੂ
ਉੱਥੇ ਹੀ ਉਨ੍ਹਾਂ ਨੇ ਦੂਜਾ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ ਧੀਆਂ ਨੂੰ ਆਤਮਨਿਰਭਰ ਬਣਾਉਣ ਦੇ ਲਈ 5ਵੀਂ ਪਾਸ ਹਰ ਇੱਕ ਧੀ ਨੂੰ 5000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ ਦਸਵੀਂ ਜਮਾਤ ਪਾਸ ਕਰਨ ਵਾਲੀ ਕੁੜੀਆਂ ਨੂੰ 15000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ 12ਵੀਂ ਜਮਾਤ ਪਾਸ ਕਰਨ ਵਾਲੀਆਂ ਕੁੜੀਆਂ ਨੂੰ 20,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ ਜੇਕਰ ਕੁੜੀਆਂ ਨੇ ਅੱਗੇ ਵਧਣਾ ਹੈ ਤਾਂ ਉਨ੍ਹਾਂ ਨੂੰ ਟੈੱਬਲੇਟ ਦਿੱਤੀ ਜਾਵੇਗੀ।
'ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਸਕੂਟੀ ਦਿੱਤੀ ਜਾਵੇਗੀ'