ਬਰਨਾਲਾ:ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਵਿਆਹੁਤਾ ਲੜਕੀ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰਿਆਂ ਤੇ ਕਤਲ ਕਰਨ ਦੇ ਦੋਸ਼ ਲਗਾਏ ਹਨ। ਪਰਿਵਾਰ ਵੱਲੋਂ ਇਨਸਾਫ਼ ਲੈਣ ਲਈ ਥਾਣਾ ਧਨੌਲਾ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਮ੍ਰਿਤਕਾ ਦੀ ਮਾਤਾ ਪਰਮਜੀਤ ਕੌਰ ਅਤੇ ਭਰਾ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਰਮਨਦੀਪ ਕੌਰ, ਜਿਸ ਦੀ ਉਮਰ ਲੱਗਭਗ 20 ਸਾਲ ਸੀ ਅਤੇ ਉਸ ਦਾ ਵਿਆਹ 2 ਸਾਲ ਪਹਿਲਾਂ ਹਰਪ੍ਰੀਤ ਸਿੰਘ ਨਿਵਾਸੀ ਪਿੰਡ ਧਨੌਲਾ ਨਾਲ ਹੋਇਆ ਸੀ।
ਉਨ੍ਹਾਂ ਕਿਹਾ ਕਿ ਸਹੁਰਾ ਪਰਿਵਾਰ ਉਹਨਾਂ ਦੀ ਧੀ ਨੂੰ ਦਾਜ ਲਈ ਤੰਗ ਪ੍ਰੇਸਾਨ ਕਰਦਾ ਰਹਿੰਦਾ ਸੀ। ਇੰਨ੍ਹਾਂ ਵਿੱਚ ਕਈ ਵਾਰ ਲੜਾਈ ਵੀ ਹੋਈ ਸੀ। ਐਤਵਾਰ ਨੂੰ ਉਨ੍ਹਾਂ ਦੀ ਕੁੜੀ ਨੇ ਉਨ੍ਹਾਂ ਨੂੰ ਰੋਂਦੇ ਹੋਏ ਫੋਨ ਕੀਤਾ ਸੀ। ਉਸ ਦੇ ਬਾਅਦ ਉਸ ਦਾ ਮੋਬਾਇਲ ਫੋਨ ਸਵਿਚ ਆਫ ਹੋ ਗਿਆ। ਕੁੜੀ ਦੀ ਜਠਾਣੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਕੁੜੀ ਦੀ ਮੌਤ ਹੋ ਗਈ ਹੈ। ਜਿਸ ਦੇ ਬਾਅਦ ਉਹ ਤੁਰੰਤ ਬਰਨਾਲਾ ਪੁੱਜੇ।