ਪੰਜਾਬ

punjab

By

Published : Mar 4, 2023, 12:36 PM IST

ETV Bharat / state

Khatu Shyam Mandir in Barnala: ਸ਼੍ਰੀ ਬਾਲਾਜੀ ਮੰਦਿਰ ਤੋਂ ਸ਼੍ਰੀ ਖਾਟੂ ਸ਼ਿਆਮ ਜੀ ਮੰਦਿਰ ਤੱਕ ਕੱਢੀ ਗਈ ਨਿਸ਼ਾਨ ਯਾਤਰਾ

ਬਰਨਾਲਾ 'ਚ ਸ਼੍ਰੀ ਖਾਟੂ ਸ਼ਿਆਮ ਜੀ ਮੰਦਿਰ ਵਿਖੇ ਮਹਾ ਰਥ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਸ਼ਹਿਰ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ। ਸਾਰਾ ਸ਼ਹਿਰ ਭਗਵਾਨ ਖਾਟੂ ਸ਼ਿਆਮ ਅਤੇ ਭਗਵਾਨ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ|

Khatu Shyam Mandir in Barnala: A pilgrimage was held in Barnala city, thousands of devotees participated
Khatu Shyam Mandir in Barnala: ਬਰਨਾਲਾ ਸ਼ਹਿਰ 'ਚ ਸ਼੍ਰੀ ਬਾਲਾਜੀ ਮੰਦਿਰ ਤੋਂ ਸ਼੍ਰੀ ਖਾਟੂ ਸ਼ਿਆਮ ਜੀ ਮੰਦਿਰ ਤੱਕ ਕੱਢੀ ਗਈ ਨਿਸ਼ਾਨ ਯਾਤਰਾ, ਹਜ਼ਾਰਾਂ ਸ਼ਰਧਾਲੂ ਹੋਏ ਸ਼ਾਮਲ

ਸ਼੍ਰੀ ਬਾਲਾਜੀ ਮੰਦਿਰ ਤੋਂ ਸ਼੍ਰੀ ਖਾਟੂ ਸ਼ਿਆਮ ਜੀ ਮੰਦਿਰ ਤੱਕ ਕੱਢੀ ਗਈ ਨਿਸ਼ਾਨ ਯਾਤਰਾ

ਬਰਨਾਲਾ:ਸ਼ਹਿਰ ਵਿੱਚ ਸ਼੍ਰੀ ਬਾਲਾਜੀ ਮੰਦਿਰ ਤੋਂ ਸ਼੍ਰੀ ਖਾਟੂ ਸ਼ਿਆਮ ਜੀ ਮੰਦਿਰ ਤੱਕ ਕੱਢੀ ਗਈ ਸ਼ੋਭਾ ਨਿਸ਼ਾਨ ਤੇ ਰਥ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਸ਼ਹਿਰ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ। ਸਾਰਾ ਸ਼ਹਿਰ ਭਗਵਾਨ ਖਾਟੂ ਸ਼ਿਆਮ ਅਤੇ ਭਗਵਾਨ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਪ੍ਰਬੰਧਕਾਂ ਅਨੁਸਾਰ ਹਰ ਮਹੀਨੇ ਸ਼ਹਿਰ ਵਿਚਲੇ ਬਾਲਾਜੀ ਮੰਦਰ ਤੋਂ ਸ਼ਹਿਰ ਦੇ ਬਾਹਰ ਮਹੇਸ਼ ਨਗਰ ਤੱਕ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ। ਹਰ ਵਾਰ ਯਾਤਰਾ ਵਿੱਚ ਸ਼ਰਧਾਲੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸ਼ਹਿਰ ਦੇ ਹਰ ਵਰਗ ਵਲੋਂ ਇਸ ਯਾਤਰਾ ਨੂੰ ਵਧ ਚੜ੍ਹ ਕੇ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਰਮੇਸ਼ ਕੁਮਾਰ ਮੰਗਲਾ ਨੇ ਕਿਹਾ ਕਿ ਸ੍ਰੀ ਸ਼ਿਆਮ ਕੇ ਲਾਡਲੇ ਸੇਵਾ ਮੰਡਲ ਬਰਨਾਲਾ ਵਲੋਂ ਹਰ ਮਹੀਨੇ ਸ਼ਿਵ ਮੰਦਰ ਤੋਂ ਲੈ ਕੇ ਮਹੇਸ਼ ਨਗਰ ਦੇ ਸ੍ਰੀ ਖਾਟੂ ਸ਼ਿਆਮ ਜੀ ਮੰਦਰ ਵਿੱਚ ਨਿਸ਼ਾਨ ਯਾਤਰਾ ਕੱਢੀ ਜਾਂਦੀ ਹੈ।

ਇਹ ਵੀ ਪੜ੍ਹੋ :Police Search Operation: ਮੰਡੀ ਗੋਬਿੰਦਗੜ੍ਹ ਦੇ ਪਿੰਡ ਜਸੜਾਂ 'ਚ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ



ਸ਼ਹਿਰ ਨਿਵਾਸੀ ਦਾ ਧੰਨਵਾਦ: ਇਸੇ ਤਹਿਤ ਅੱਜ ਸ੍ਰੀ ਬਾਲਾਜੀ ਧਾਮ ਤੋਂ ਸ਼ਹਿਰ ਵਿੱਚੋਂ ਲੋਕਾਂ ਦੇ ਸਹਿਯੋਗ ਨਾਲ ਨਿਸ਼ਾਨ ਯਾਤਰਾ ਅਤੇ ਰਥ ਯਾਤਰਾ ਲਿਜਾਈ ਜਾ ਰਹੀ ਹੈ। ਇਸ ਯਾਤਰਾ ਵਿਚ ਸਾਰੇ ਸ਼ਹਿਰ ਨਿਵਾਸੀਆਂ ਦਾ ਵੱਡਾ ਰੋਲ ਹੈ। ਉਹਨਾਂ ਕਿਹਾ ਕਿ ਇਸ ਨਿਸ਼ਾਨ ਯਾਤਰਾ ਵਿੱਚ 1101 ਨਿਸ਼ਾਨ ਅਤੇ ਹਜ਼ਾਰਾਂ ਸ਼ਰਧਾਲੂ ਸ਼ਾਮਲ ਹਨ। ਰਮੇਸ਼ ਕੁਮਾਰ ਮੰਗਲਾ ਪ੍ਰਬੰਧਕ ਸ਼ਿਵ ਕੁਮਾਰ ਗੌੜ ਨੇ ਕਿਹਾ ਕਿ ਬਰਨਾਲਾ ਸ਼ਹਿਰ ਵਿਚ ਨਿਸ਼ਾਨ ਵਾਲੀ ਇਹ ਪਹਿਲੀ ਸ਼ੋਭਾ ਯਾਤਰਾ ਹੈ। ਇਸ ਯਾਤਰਾ ਲਈ ਨੌਜਵਾਨਾਂ ਅਤੇ ਸਾਰੀ ਟੀਮ ਨੇ ਵੱਡੀ ਮਿਹਨਤ ਕੀਤੀ ਹੈ। ਉਹਨਾਂ ਕਿਹਾ ਕਿ ਬਰਨਾਲਾ ਸ਼ਹਿਰ ਵਿੱਚ ਵੱਡੇ ਵੱਡੇ ਯੱਗ ਹੋਏ ਹਨ, ਪਰ ਇਸ ਤਰ੍ਹਾਂ ਦੀ ਵੱਡੀ ਨਿਸ਼ਾਨ ਯਾਤਰਾ ਇਸ ਤੋਂ ਪਹਿਲਾਂ ਕਦੇਮੌਕੇ ਨਹੀਂ ਹੋਈ। ਸ਼ਹਿਰ ਦੇ ਰਿਕਸ਼ੇ, ਰੇਹੜੀਆਂ ਵਾਲਿਆਂ ਤੋਂ ਲੈ ਕੇ ਸ਼ਹਿਰ ਦਾ ਹਰ ਵਰਗ ਇਸ ਯਾਤਰਾ ਨੂੰ ਸਨਮਾਨ ਦੇ ਰਿਹਾ ਹੈ। ਜਿਸ ਲਈ ਹਰ ਸ਼ਹਿਰ ਨਿਵਾਸੀ ਦਾ ਧੰਨਵਾਦ ਕਰਦੇ ਹਾਂ।




ਹਰ ਵਰਗ ਦੇ ਲੋਕਾਂ ਨੇ ਇਸ ਯਾਤਰਾ ਦਾ ਅਨੰਦ ਮਾਣਿਆ:ਇਸ ਮੌਕੇ ਸ਼ਿਵ ਕੁਮਾਰ ਗੌੜ , ਜੋ ਕਿ ਪ੍ਰਬੰਧਕ ਰਿੰਕਲ ਪੁਜਾਰੀ ਨੇ ਕਿਹਾ ਕਿ ਉਹ ਦੇਸ਼ ਭਰ ਦੇ ਵੱਖ ਵੱਖ ਰਾਜਾਂ ਅਤੇ ਵੱਖ ਵੱਖ ਸ਼ਹਿਰ ਵਿੱਚ ਸਮਾਗਮਾਂ ਅਤੇ ਸ਼ੋਭਾ ਯਾਤਰਾਵਾਂ ਵਿੱਚ ਸ਼ਾਮਲ ਹੋਏ ਹਨ, ਪਰ ਬਰਨਾਲਾ ਵਾਸੀਆਂ ਵਲੋਂ ਜਿਸ ਤਰ੍ਹਾਂ ਦੀ ਵੱਡੀ ਸ਼ੋਭਾ ਯਾਤਰਾ ਕੱਢੀ ਗਈ ਹੈ। ਇਸ ਤਰ੍ਹਾਂ ਦੀ ਯਾਤਰਾ ਕਿਸੇ ਵੀ ਜਗ੍ਹਾ ਨਹੀਂ ਕੱਢੀ ਗਈ। ਉਹਨਾਂ ਕਿਹਾ ਕਿ ਬਰਨਾਲਾ ਵਾਸੀਆਂ ਵਲੋਂ ਇਸ ਤਰ੍ਹਾਂ ਦੀ ਯਾਤਰਾ ਹਰ ਮਹੀਨੇ ਕੱਢੀ ਜਾਵੇਗੀ ਅਤੇ ਬਾਲਾਜੀ ਭਗਵਾਨ ਦਾ ਆਸ਼ੀਰਵਾਦ ਸਭ 'ਤੇ ਬਣਿਆ ਰਹੇ ਇਹੀ ਕਾਮਨਾ ਕਰਦੇ ਹਾਂ। ਜ਼ਿਕਰਯੋਗ ਹੈ ਕਿ ਇਸ ਦੌਰਾਨ ਹਰ ਵਰਗ ਦੇ ਲੋਕਾਂ ਨੇ ਇਸ ਯਾਤਰਾ ਦਾ ਅਨੰਦ ਮਾਣਿਆ।

ABOUT THE AUTHOR

...view details