ਪੰਜਾਬ

punjab

ETV Bharat / state

ਖਾਣ ਪੀਣ ਦੇ ਲੰਗਰਾਂ ਦੀ ਥਾਂ ਦਵਾਈਆਂ ਤੇ ਕੈਂਸਰ ਪੀੜਤਾਂ ਦੀ ਮਦਦ ਦੇ ਲੰਗਰ ਲਾਉਣ ਦੀ ਲੋੜ: ਸੁੱਖੀ ਨੈਣੇਵਾਲੀਆ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਈਟੀਵੀ ਭਾਰਤ ਵੱਲੋਂ ਖਾਣ ਪੀਣ ਦੇ ਲੰਗਰ ਦੀ ਥਾਂ ਦਵਾਈਆਂ ਦਾ ਲੰਗਰ ਲਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਬਰਨਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਦੇ ਮੈਂਬਰ ਸੁੱਖਾ ਨੈਣੇਵਾਲੀਆਂ ਨੇ ਈਟੀਵੀ ਭਾਰਤ ਦੀ ਮੁਹਿੰਮ ਦਾ ਸਮਰਥਨ ਕਰਦਿਆਂ ਸ਼ਲਾਘਾ ਕੀਤੀ।

ਸੁੱਖੀ ਨੈਣੇਵਾਲੀਆ
ਫ਼ੋਟੋ

By

Published : Dec 18, 2019, 1:03 PM IST

ਬਰਨਾਲਾ: ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਮੌਕੇ ਈਟੀਵੀ ਭਾਰਤ ਵੱਲੋਂ ਦਵਾਈਆਂ ਦਾ ਲੰਗਰ ਲਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਦੇ ਮੈਂਬਰ ਸੁੱਖਾ ਨੈਣੇਵਾਲੀਆ ਨੇ ਸਮਰਥਨ ਕੀਤਾ।

ਵੀਡੀਓ

ਸੁਖਦੇਵ ਸਿੰਘ ਸੁੱਖੀ ਨੈਣੇਵਾਲੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਪੰਜਾਬ ਦੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਹਨ। ਇਸ ਕਰਕੇ ਅੱਜ ਸਾਨੂੰ ਖਾਣ ਪੀਣ ਦੇ ਲੰਗਰ ਘਟਾ ਕੇ ਦਵਾਈਆਂ ਤੇ ਕੈਂਸਰ ਪੀੜਤਾਂ ਦੀ ਮੱਦਦ ਦੇ ਲੰਗਰ ਲਾਉਣ ਦੀ ਲੋੜ ਹੈ।

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਮਠਿਆਈ ਤੇ ਹੋਰ ਕਈ ਪਕਵਾਨ ਬਣਾਉਣੇ ਸਾਨੂੰ ਸੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਹਾਂਗਕਾਂਗ ਟਰੱਸਟ ਦਾ ਨਾਂਅ ਹੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਰੱਖਿਆ ਗਿਆ ਹੈ। ਟਰੱਸਟ ਵੱਲੋਂ ਲੰਮੇਂ ਸਮੇਂ ਤੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਇਲਾਜ ਕਰਵਾਏ ਜਾ ਰਹੇ ਹਨ। ਉਨ੍ਹਾਂ ਈਟੀਵੀ ਭਾਰਤ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਰ ਇੱਕ ਸਮਾਜ ਸੇਵੀ ਸੰਸਥਾ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।

ABOUT THE AUTHOR

...view details