ਬਰਨਾਲਾ:ਕੇਂਦਰ ਸਰਕਾਰ (Central Government) ਵੱਲੋਂ ਪੰਜਾਬ ਅੰਦਰ ਬੀਐੱਸਐੱਫ਼ ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਤੇ ਕਿਸਾਨ ਆਗੂਆਂ ਗੁਰਨਾਮ ਸਿੰਘ ਚੜੂਨੀ (Gurnam Singh Charuni) ਅਤੇ ਹਰਮੀਤ ਸਿੰਘ ਕਾਦੀਆਂ (Harmeet Singh Qadian) ਨੇ ਇਤਰਾਜ਼ ਜਤਾਉਂਦੇ ਹੋਏ ਤਿੱਖਾ ਪ੍ਰਤੀਕਰਮ ਦਿੱਤਾ ਹੈ।
ਇਹ ਵੀ ਪੜੋ: ਸਿੰਘੂ ਬਾਰਡਰ 'ਤੇ ਕਤਲ, ਹੱਥ ਵੱਢ ਲਾਸ਼ ਨੂੰ ਬੈਰੀਕੇਡ ‘ਤੇ ਲਟਕਾਇਆ! ਦੇਖੋ ਵੀਡੀਓ...
ਇਸ ਮੌਕੇ ਗੁਰਨਾਮ ਸਿੰਘ ਚੜੂਨੀ (Gurnam Singh Charuni) ਨੇ ਕਿਹਾ ਕਿ ਕੇਂਦਰ (Central Government) ਦਾ ਇਹ ਫੈਸਲਾ ਬਹੁਤ ਗਲਤ ਹੈ। ਇਸ ਉਪਰ ਪੰਜਾਬ ਸਰਕਾਰ (Government of Punjab) ਨੂੰ ਸਖਤ ਸਟੈਂਡ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ (Central Government) ਇਸ ਤਰ੍ਹਾਂ ਕਰੇਗਾ ਤਾਂ ਪੰਜਾਬ ਸਰਕਾਰ (Government of Punjab) ਕੋਲ ਕਿਹੜੇ ਅਧਿਕਾਰ ਰਹਿਣਗੇ। ਉਹਨਾਂ ਕਿਹਾ ਕਿ ਪੰਜਾਹ ਤਾਂ ਦੂਰ ਬੀਐਸਐਫ ਨੂੰ ਪੰਦਰਾਂ ਕਿਲੋਮੀਟਰ ਏਰੀਆ ਵੀ ਨਹੀਂ ਹੋਣਾ ਚਾਹੀਦਾ। ਜਦਕਿ ਸਿਰਫ ਬਾਰਡਰ ਦਾ ਦੋ ਕਿਲੋਮੀਟਰ ਏਰੀਆ ਹੀ ਹੋਣਾ ਚਾਹੀਦਾ ਹੈ। ਸਰਕਾਰ ਇਸ ਤਰਾਂ ਦੇ ਫੈਸਲੇ ਲੈ ਕੇ ਕੇਂਦਰੀ ਕਰਨ ਵੱਲ ਵਧ ਰਹੀ ਹੈ।