ਪੰਜਾਬ

punjab

ETV Bharat / state

ਪੰਜਾਬ ਦਾ ਇਹ ਕਿਸਾਨ ਪਿਛਲੇ 7 ਸਾਲਾਂ ਤੋਂ ਕਰ ਰਿਹਾ ਝੋਨੇ ਦੀ ਸਿੱਧੀ ਬਿਜਾਈ, ਮਿਲਿਆ ਇਹ ਸਨਮਾਨ...

ਭਦੌੜ ਨੇੜਲੇ ਪਿੰਡ ਦੀਪਗੜ੍ਹ ਦਾ ਕਿਸਾਨ ਕਰਮ ਸਿੰਘ ਪਿਛਲੇ ਕਈ ਸਾਲਾਂ ਤੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਉਪਰਾਲੇ ਕਰ ਰਿਹਾ ਹੈ ਅਤੇ ਪਿਛਲੇ 7 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਖਰਚਾ ਘੱਟ ਕਰਕੇ ਚੰਗੀ ਕਮਾਈ ਕਰ ਰਿਹਾ, ਜਿਸ ਤੋਂ ਸੇਧ ਲੈ ਕੇ ਇਸ ਵਾਰ ਹੋਰ ਵੀ ਕਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸੋਚ ਰਹੇ ਹਨ।

ਪੰਜਾਬ ਦਾ ਇਹ ਕਿਸਾਨ ਪਿਛਲੇ 7 ਸਾਲਾਂ ਤੋਂ ਝੋਨੇ ਦੀ ਸਿੱਧੀ ਕਰ ਰਿਹਾ ਬਿਜਾਈ,
ਪੰਜਾਬ ਦਾ ਇਹ ਕਿਸਾਨ ਪਿਛਲੇ 7 ਸਾਲਾਂ ਤੋਂ ਝੋਨੇ ਦੀ ਸਿੱਧੀ ਕਰ ਰਿਹਾ ਬਿਜਾਈ,

By

Published : May 26, 2022, 5:31 PM IST

ਬਰਨਾਲਾ:ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਉਣ ਲਈ ਇਸ ਵਾਰ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਕਿਸਾਨਾਂ ਨੂੰ ਪ੍ਰਤੀ ਏਕੜ 1500 ਸੌ ਰੁਪਏ ਦਿੱਤਾ ਜਾ ਰਿਹਾ ਹੈ ਅਤੇ ਫਸਲੀ ਚੱਕਰ ਬਦਲਣ ਲਈ ਕਿਸਾਨਾਂ ਨੂੰ ਦੂਜੀਆਂ ਫਸਲਾਂ 'ਤੇ ਵੀ ਐੱਮ.ਐੱਸ.ਪੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਮੂੰਗੀ ਤੇ ਪੰਜਾਬ ਸਰਕਾਰ ਵੱਲੋਂ ਐਮਐਸਪੀ ਦੀ ਦਿੱਤੀ ਗਈ ਹੈ।

ਪਰ ਭਦੌੜ ਨੇੜਲੇ ਪਿੰਡ ਦੀਪਗੜ੍ਹ ਦਾ ਕਿਸਾਨ ਕਰਮ ਸਿੰਘ ਪਿਛਲੇ ਕਈ ਸਾਲਾਂ ਤੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਉਪਰਾਲੇ ਕਰ ਰਿਹਾ ਹੈ ਅਤੇ ਪਿਛਲੇ 7 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਖਰਚਾ ਘੱਟ ਕਰਕੇ ਚੰਗੀ ਕਮਾਈ ਕਰ ਰਿਹਾ, ਜਿਸ ਤੋਂ ਸੇਧ ਲੈ ਕੇ ਇਸ ਵਾਰ ਹੋਰ ਵੀ ਕਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸੋਚ ਰਹੇ ਹਨ।

ਪੰਜਾਬ ਦਾ ਇਹ ਕਿਸਾਨ ਪਿਛਲੇ 7 ਸਾਲਾਂ ਤੋਂ ਝੋਨੇ ਦੀ ਸਿੱਧੀ ਕਰ ਰਿਹਾ ਬਿਜਾਈ,

ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਕਰਮ ਸਿੰਘ ਪਿੰਡ ਦੀਪਗੜ੍ਹ ਨੇ ਦੱਸਿਆ ਕਿ ਉਹ ਪਿਛਲੇ 7 ਸਾਲਾਂ ਤੋਂ ਆਪਣੀ 9 ਏਕੜ ਜ਼ਮੀਨ ਉੱਪਰ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਉਸ ਨੂੰ ਝੋਨੇ ਦਾ ਝਾੜ ਕੱਦੂ ਕਰਕੇ ਝੋਨਾ ਲਗਾਉਣ ਵਾਲਿਆਂ ਦੇ ਬਰਾਬਰ ਹੀ ਮਿਲਿਆ ਹੈ। ਜਦੋਂ ਕਿ ਕੱਦੂ ਕਰਕੇ ਝੋਨਾ ਲਗਾਉਣ ਵਾਲਿਆਂ ਨਾਲੋਂ ਉਸ ਨੇ ਪ੍ਰਤੀ ਏਕੜ 10 ਤੋਂ 15 ਹਜ਼ਾਰ ਰੁਪਏ ਘੱਟ ਖਰਚਾ ਕਰਕੇ ਵੱਧ ਝਾੜ ਲੈ ਕੇ ਕਮਾਈ ਕੀਤੀ ਹੈ।

ਉਨ੍ਹਾਂ ਕਿਹਾ ਕਿ ਪਹਿਲੇ 5 ਸਾਲ ਉਸ ਨੇ ਡੀ.ਐਸ.ਆਰ ਵਿਧੀ ਰਾਹੀਂ ਝੋਨੇ ਦੀ ਬਿਜਾਈ ਕੀਤੀ ਸੀ, ਪਰ ਹੁਣ ਉਹ ਏ.ਐੱਸ.ਆਰ ਵਿਧੀ ਰਾਹੀਂ ਪਿਛਲੇ ਸਾਲ ਤੋਂ ਝੋਨੇ ਦੀ ਬਿਜਾਈ ਕਰ ਰਿਹਾ ਹੈ, ਜਿਸ ਨਾਲ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਜਾਂ ਪ੍ਰੇਸ਼ਾਨੀ ਨਹੀਂ ਆਈ। ਉਨ੍ਹਾਂ ਏ.ਐੱਸ.ਆਰ ਵਿਧੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਡੀ.ਐਸ.ਆਰ ਵਿਧੀ ਰਾਹੀਂ ਬੀਜੇ ਝੋਨੇ ਵਿੱਚ ਨਦੀਨ ਥੋੜ੍ਹੇ ਜਿਹੇ ਜ਼ਿਆਦਾ ਹੋ ਜਾਂਦੇ ਹਨ, ਪਰ ਏ.ਐੱਸ.ਆਰ ਵਿਧੀ ਰਾਹੀਂ ਬੀਜੇ ਝੋਨੇ ਵਿੱਚ ਨਦੀਨ ਬਹੁਤ ਘੱਟ ਹੁੰਦੇ ਹਨ, ਜਿਸ ਕਾਰਨ ਸਪਰੇਹਾਂ ਵਗੈਰਾ ਦਾ ਖ਼ਰਚਾ ਵੀ ਬੱਚਦਾ ਹੈ।

ਪੰਜਾਬ ਦਾ ਇਹ ਕਿਸਾਨ ਪਿਛਲੇ 7 ਸਾਲਾਂ ਤੋਂ ਝੋਨੇ ਦੀ ਸਿੱਧੀ ਕਰ ਰਿਹਾ ਬਿਜਾਈ,

ਉਨ੍ਹਾਂ ਕਿਹਾ ਕਿ ਉਸ ਨੂੰ ਪਿਛਲੇ ਸਾਲਾਂ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਬਹੁਤ ਵੱਡਾ ਸਹਿਯੋਗ ਮਿਲਿਆ ਹੈ, ਜਿਸ ਕਾਰਨ ਉਸ ਨੂੰ ਕਦੇ ਵੀ ਸਿੱਧੀ ਬਿਜਾਈ ਕਰਨ ਨਾਲ ਝੋਨੇ ਦਾ ਝਾੜ ਘੱਟ ਪ੍ਰਾਪਤ ਨਹੀਂ ਹੋਇਆ, ਬਲਕਿ ਕੱਦੂ ਕੀਤੇ ਝੋਨੇ ਨਾਲੋਂ ਵੱਧ ਝਾੜ ਨਿਕਲਿਆ ਹੈ। ਉਨ੍ਹਾਂ ਲੋਕਾਂ ਨੂੰ ਸਿੱਧੀ ਬਿਜਾਈ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਥੋੜ੍ਹਾ ਜਿਹਾ ਜਾਗਰੂਕ ਹੋਣ ਦੀ ਲੋੜ ਹੈ ਅਤੇ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਰੱਖਣ ਦੀ ਜ਼ਰੂਰਤ ਹੈ।

ਜਿਸ ਨਾਲ ਸਿੱਧੀ ਬਿਜਾਈ ਸਬੰਧੀ ਝੋਨਾ ਬੀਜਣ ਤੋਂ ਲੈ ਕੇ ਕਟਾਈ ਤੱਕ ਆ ਰਹੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਝੋਨਾ ਬੀਜਣ ਨਾਲ ਕਣਕ ਦਾ ਝਾੜ ਵੀ ਵੱਧ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਨਿਹਾਲ ਸਿੰਘ ਵਾਲਾ ਦੇ ਐਮ.ਐਲ.ਏ ਵੱਲੋਂ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ।

ਇਹ ਵੀ ਪੜੋ:-ਟਵਿੱਟਰ ’ਤੇ 10 ਲੱਖ ਫਾਲੋਅਰਜ਼ ਵਾਲੇ ਸਿਆਸਤਦਾਨ ਬਣੇ ਸੀਐੱਮ ਭਗਵੰਤ ਮਾਨ

ABOUT THE AUTHOR

...view details