ਬਰਨਾਲਾ: ਕੋਰੋਨਾ ਵਾਈਰਸ ਦੀ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਦਿਨੋ ਦਿਨ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਉੱਥੇ ਜੇਕਰ ਰੱਖੜੀ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਕੋਰੋਨਾ ਦਾ ਅਸਰ ਰੱਖੜੀ ਦੇ ਤਿਉਹਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਪਹਿਲਾਂ ਦੇ ਮੁਕਾਬਲੇ ਰੱਖੜੀ ਦੇ ਤਿਉਹਾਰ ਸਬੰਧੀ ਬਾਜ਼ਾਰਾਂ ਵਿੱਚ ਉਤਸ਼ਾਹ ਅਤੇ ਰੌਣਕ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ।
ਰੱਖੜੀ ਦੇ ਤਿਉਹਾਰ 'ਤੇ ਪਿਆ ਕਰੋਨਾ ਵਾਇਰਸ ਦਾ ਪ੍ਰਛਾਵਾਂ
ਰੱਖੜੀ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਕੋਰੋਨਾ ਦਾ ਅਸਰ ਰੱਖੜੀ ਦੇ ਤਿਉਹਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਪਹਿਲਾਂ ਦੇ ਮੁਕਾਬਲੇ ਰੱਖੜੀ ਦੇ ਤਿਉਹਾਰ ਸਬੰਧੀ ਬਾਜ਼ਾਰਾਂ ਵਿੱਚ ਉਤਸ਼ਾਹ ਅਤੇ ਰੌਣਕ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ।
ਫ਼ੋਟੋ
ਇਸ ਸਬੰਧੀ "ਈਟੀਵੀ ਭਾਰਤ" ਨਾਲ ਗੱਲਬਾਤ ਕਰਦਿਆਂ ਬਰਨਾਲਾ ਦੇ ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਪਿਛਲੇ ਵਾਰ ਦੇ ਮੁਕਾਬਲੇ ਰੱਖੜੀ ਦੇ ਤਿਉਹਾਰ 'ਤੇ ਬਹੁਤ ਜ਼ਿਆਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਮਹਾਂਮਾਰੀ ਤੋਂ ਡਰਦੇ ਲੋਕ ਘਰਾਂ ਤੋਂ ਬਹੁਤ ਘੱਟ ਗਿਣਤੀ ਵਿੱਚ ਨਿਕਲ ਰਹੇ ਹਨ।
ਬੱਸ ਅਤੇ ਰੇਲ ਆਵਾਜਾਈ ਠੱਪ ਹੋਣ ਕਾਰਨ ਪੇਂਡੂ ਗਾਹਕ ਬਹੁਤ ਘੱਟ ਆ ਰਹੇ ਹਨ। ਇਸ ਵਾਰ ਰੱਖੜੀਆਂ ਦਾ ਮਾਲ ਲੋਕਲ ਪੱਧਰ 'ਤੇ ਹੀ ਤਿਆਰ ਕਰਵਾਇਆ ਗਿਆ ਹੈ, ਜਦੋਂ ਕਿ ਚੀਨ ਦੀਆਂ ਬਣੀਆਂ ਰੱਖੜੀਆਂ ਇਸ ਵਾਰ ਭਾਰਤ ਨਹੀਂ ਆਈਆਂ।