ਪੰਜਾਬ

punjab

ETV Bharat / state

ਬਰਨਾਲਾ: ਭਦੌੜ ਵਿਖੇ ਇੱਕੋਂ ਪਰਿਵਾਰ ਦੇ 3 ਮੈਂਬਰਾਂ ਨੂੰ ਹੋਇਆ ਕੋਰੋਨਾ - ਭਦੌੜ

ਜ਼ਿਲ੍ਹਾ ਬਰਨਾਲਾ ਦੇ ਭਦੌੜ ਇਲਾਕੇ ਵਿੱਚ ਇੱਕੋਂ ਪਰਿਵਾਰ ਦੇ 3 ਮੈਂਬਰਾਂ ਦਾ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਲਾਕੇ ਨੂੰ ਸੀਲ ਕਰ ਮਰੀਜ਼ਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

corona positive case found in barnala
ਬਰਨਾਲਾ: ਭਦੌੜ ਵਿਖੇ ਇੱਕੋਂ ਪਰਿਵਾਰ ਦੇ 3 ਮੈਂਬਰਾਂ ਨੂੰ ਹੋਇਆ ਕੋਰੋਨਾ

By

Published : Jun 13, 2020, 4:54 PM IST

ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਭਦੌੜ ਇਲਾਕੇ ਵਿੱਚ ਦਿੱਲੀ ਤੋਂ ਇੱਕ 39 ਸਾਲਾ ਵਿਅਕਤੀ 4 ਜੂਨ ਨੂੰ ਆਇਆ ਸੀ, ਜਿਸ ਤੋਂ ਬਾਅਦ ਉਸ ਦਾ 8 ਜੂਨ ਨੂੰ ਕੋਰੋਨਾ ਟੈਸਟ ਲੈੱਬ ਵਿੱਚ ਭੇਜਿਆ ਗਿਆ ਸੀ। ਦੱਸ ਦੇਈਏ ਕਿ ਉਸ ਵਿਅਕਤੀ ਦਾ ਟੈਸਟ ਪੌਜ਼ੀਟਿਵ ਉਪਰੰਤ ਉਸ ਨੂੰ ਬਰਨਾਲਾ ਦੇ ਸੋਹਲ ਪੱਤੀ ਵਿਖੇ ਕੁਆਰੰਟਾਈਨ ਕਰ ਦਿੱਤਾ ਗਿਆ ਸੀ।

ਬਰਨਾਲਾ: ਭਦੌੜ ਵਿਖੇ ਇੱਕੋਂ ਪਰਿਵਾਰ ਦੇ 3 ਮੈਂਬਰਾਂ ਨੂੰ ਹੋਇਆ ਕੋਰੋਨਾ

ਉਸ ਤੋਂ ਬਾਅਦ ਭਦੌੜ ਵਿੱਚ ਕੋਰੋਨਾ ਪੌਜ਼ੀਟਿਵ ਵਿਅਕਤੀ ਦੇ ਸਪੰਰਕ ਵਿੱਚ ਆਉਣ ਵਾਲੇ 7 ਲੋਕਾਂ ਦਾ ਵੀ ਟੈਸਟ ਲਿਆ ਗਿਆ ਤੇ ਕੋਰੋਨਾ ਮਰੀਜ਼ ਦੇ 2 ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਦੱਸ ਦੇਈਏ ਕੀ ਹੁਣ ਇੱਕੋਂ ਪਰਿਵਾਰ ਦੇ 3 ਮੈਂਬਰ ਕੋਰੋਨਾ ਨਾਲ ਪੀੜਤ ਪਾਏ ਗਏ ਹਨ ਤੇ ਭਦੌੜ ਦੇ ਮੁਹੱਲਾ ਮਾਨਾਂਵਾਲਾ ਨੂੰ ਸਿਹਤ ਵਿਭਾਗ ਵੱਲੋਂ ਸੀਲ ਕਰਨ ਕਰ ਦਿੱਤਾ ਗਿਆ ਹੈ।

ABOUT THE AUTHOR

...view details