ਬਰਨਾਲਾ:ਸਰਕਾਰੀ ਸਕੂਲਾਂ (Government schools) ਵਿੱਚ ਬਹੁਗਿਣਤੀ ਅਧਿਆਪਕ ਕੱਚੇ ਹਨ ਪਰ ਇਹਨਾਂ ਅਧਿਆਪਕਾਂ ਵਲੋਂ ਪੜ੍ਹਾਏ ਬੱਚਿਆਂ ਦੇ ਨਤੀਜੇ ਪੱਕੇ ਆ ਰਹੇ ਹਨ। ਪਿਛਲੇ ਦਿਨੀਂ ਹੋਈ ਨਵੋਦਿਆ ਪ੍ਰੀਖਿਆ ਵਿੱਚ ਇਹਨਾਂ ਕੱਚੇ ਅਧਿਆਪਕਾਂ ਦੇ ਪੜ੍ਹਾਏ ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਏ ਹਨ।
11 ਅਗਸਤ ਨੂੰ ਹੋਈ ਸੈਂਟਰ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਜਵਾਹਰ ਨਵੋਦਿਆ ਸਿਲੈਕਸ਼ਨ ਟੈਸਟ (ਛੇਂਵੀ ਜਮਾਤ ਦੇ ਦਾਖਲੇ ਲਈ) ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ 17 ਵਿਦਿਆਰਥੀ ਉਹ ਹਨ ਜਿਹਨਾਂ ਨੂੰ ਸਰਕਾਰੀ ਸਕੂਲਾਂ ਦੇ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਪੜ੍ਹਾਇਆ ਗਿਆ ਜਿਸ ਨਾਲ ਜਿੱਥੇ ਸਰਕਾਰੀ ਸਕੂਲਾਂ ਦਾ ਮਾਣ ਵਧਿਆ ਹੈ, ਉਥੇ ਇਹਨਾਂ ਅਧਿਆਪਕਾਂ ਦੀ ਚੰਗੀ ਕਾਰਗੁਜ਼ਾਰੀ ਸਾਹਮਣੇ ਆਈ ਹੈ।
ਇਸ ਪ੍ਰੀਖਿਆ ਵਿੱਚ ਬਰਨਾਲਾ ਜ਼ਿਲ੍ਹੇ ਦੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਰਾਜਨ ਗੁਪਤਾ ਸਪ੍ਰਸ ਜੰਗੀਆਣਾ ਦੇ 6 ਬੱਚੇ, ਸਿਕੰਦਰ ਅਲੀ ਸਪ੍ਰਸ ਮੋੜਾਂ ਦੇ 4, ਰਣਜੀਤ ਸਿੰਘ ਸਪ੍ਰਸ ਭੈਣੀਫੱਤਾ ਦੇ 2, ਸੁਖਚਰਨਪ੍ਰੀਤ ਕੌਰ ਸਪ੍ਰਸ ਸ਼ਹਿਣਾ ਦੇ 2, ਗੁਰਪ੍ਰੀਤ ਸਿੰਘ ਭੋਤਨਾ ਸਪ੍ਰਸ ਭੋਤਨਾ ਦੇ 1, ਰਮਨੀਕ ਕੌਰ ਠੀਕਰੀਵਾਲ ਸਪ੍ਰਸ ਚੰਨਣਵਾਲ ਦੇ 1, ਕਿਰਨਦੀਪ ਕੌਰ ਸਪ੍ਰਸ ਗੁੰਮਟੀ ਦੇ 1 ਬੱਚੇ ਨੇ ਨਵੋਦਿਆ ਟੈਸਟ ਪਾਸ ਕੀਤਾ ਹੈ।