ਪੰਜਾਬ

punjab

ETV Bharat / state

ਅਡਾਨੀ ਦੇ ਸਾਈਲੋ 'ਚ ਫਸਲਾਂ ਵੇਚਣ ਵਾਲੇ ਕਿਸਾਨਾਂ ਨੂੰ ਬੱਚੇ ਨੇ ਪਾਈਆਂ ਲਾਹਨਤਾਂ ! - ਟਿਕਰੀ ਬਾਰਡਰ

ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ (Mahil Kalan village in Barnala district) ਦੇ ਰਹਿਣ ਵਾਲੇ ਇੱਕ ਮਜ਼ਦੂਰ ਪਰਿਵਾਰ ਦੇ 4 ਸਾਲਾਂ ਦੇ ਬੱਚੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ (Video uploaded to social media) ਕਰਕੇ ਕਾਰਪੋਰੇਟ ਘਰਾਣਿਆਂ ਦੇ ਸਾਈਲੋ ਵਿੱਚ ਕਣਕ ਵੇਚਣ ਵਾਲੇ ਕਿਸਾਨਾਂ (Farmers selling wheat in Silo) ਨੂੰ ਹਲੂਣਿਆ ਗਿਆ ਹੈ।

ਅਡਾਨੀ ਦੇ ਸਾਈਲੋ 'ਚ ਫਸਲਾਂ ਵੇਚਣ ਵਾਲੇ ਕਿਸਾਨਾਂ ਨੂੰ ਬੱਚੇ ਨੇ ਪਾਈ ਲਾਹਨਤਾਂ
ਅਡਾਨੀ ਦੇ ਸਾਈਲੋ 'ਚ ਫਸਲਾਂ ਵੇਚਣ ਵਾਲੇ ਕਿਸਾਨਾਂ ਨੂੰ ਬੱਚੇ ਨੇ ਪਾਈ ਲਾਹਨਤਾਂ

By

Published : Apr 15, 2022, 7:58 AM IST

ਬਰਨਾਲਾ:ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਜਾਰੀ ਹੈ। ਇਸ ਸੀਜ਼ਨ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ (Farmers) ਆਪਣੀ ਫਸਲ ਅਡਾਨੀ ਦੇ ਕਾਰਪੋਰੇਟ ਸਾਈਲੋ (Adani's corporate silo) ਵਿੱਚ ਵੇਚਣ ਜਾ ਰਹੇ ਹਨ। ਜਿਸ ਦਾ ਸੋਸ਼ਲ ਮੀਡੀਆ (Social media) ‘ਤੇ ਵੱਡੇ ਪੱਧਰ ‘ਤੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਅਡਾਨੀ ਦੇ ਸਾਈਲੋ 'ਚ ਫਸਲਾਂ ਵੇਚਣ ਵਾਲੇ ਕਿਸਾਨਾਂ ਨੂੰ ਬੱਚੇ ਨੇ ਪਾਈ ਲਾਹਨਤਾਂ

ਇਸੇ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ (Mahil Kalan village in Barnala district) ਦੇ ਰਹਿਣ ਵਾਲੇ ਇੱਕ ਮਜ਼ਦੂਰ ਪਰਿਵਾਰ ਦੇ 4 ਸਾਲਾਂ ਦੇ ਬੱਚੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ (Video uploaded to social media) ਕਰਕੇ ਕਾਰਪੋਰੇਟ ਘਰਾਣਿਆਂ ਦੇ ਸਾਈਲੋ ਵਿੱਚ ਕਣਕ ਵੇਚਣ ਵਾਲੇ ਕਿਸਾਨਾਂ (Farmers selling wheat in Silo) ਨੂੰ ਹਲੂਣਿਆ ਗਿਆ ਹੈ।

ਇਸ ਬੱਚੇ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਤੋਂ ਵਧੇਰੇ ਕਿਸਾਨਾਂ ਦਾ ਹਵਾਲਾ ਦਿੱਤਾ ਗਿਆ ਹੈ। ਉੱਥੇ ਹੀ ਕਿਸਾਨੀ ਝੰਡੇ ਦੀ ਇੱਜ਼ਤ ਰੱਖਣ ਦੀ ਗੱਲ ਵੀ ਆਖੀ ਗਈ ਹੈ। ਕਪਤਾਨ ਸਿੰਘ ਨਾਮ ਦੇ ਇਸ ਬੱਚੇ ਦੀ ਇਹ ਵੀਡੀਓ ਸੋਸ਼ਲ ਮੀਡੀਆ (Video social media) 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਬੱਚਾ ਕਪਤਾਨ ਸਿੰਘ ਕਿਸਾਨ ਅੰਦੋਲਨ ਦੌਰਾਨ ਵੀ ਕਾਫ਼ੀ ਚਰਚਾ ਵਿੱਚ ਰਿਹਾ ਸੀ। ਮਹਿਲਕਲਾਂ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਪਲਾਜ਼ਾ 'ਤੇ ਲਗਾਏ ਗਏ ਪੱਕੇ ਮੋਰਚੇ ਵਿੱਚ ਰੋਜ਼ਾਨਾ ਇਸ ਬੱਚੇ ਵੱਲੋਂ ਹਾਜ਼ਰੀ ਲਗਵਾਈ ਜਾਂਦੀ ਸੀ ਅਤੇ ਸਟੇਜ ਉੱਪਰ ਲੈਕਚਰ ਵੀ ਦਿੱਤਾ ਜਾਂਦਾ ਸੀ।

ਅਡਾਨੀ ਦੇ ਸਾਈਲੋ 'ਚ ਫਸਲਾਂ ਵੇਚਣ ਵਾਲੇ ਕਿਸਾਨਾਂ ਨੂੰ ਬੱਚੇ ਨੇ ਪਾਈ ਲਾਹਨਤਾਂ

ਉੱਥੇ ਇਹ ਬੱਚਾ ਦਿੱਲੀ ਦੇ ਟਿਕਰੀ ਬਾਰਡਰ (Tikri Border of Delhi) ਉੱਤੇ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਹੁਣ ਮੁੜ ਕਣਕ ਦੇ ਸੀਜ਼ਨ ਦੌਰਾਨ ਅਡਾਨੀ ਸੈਲੋ ਵਿੱਚ ਕਿਸਾਨਾਂ ਵੱਲੋਂ ਫ਼ਸਲ ਵੇਚਣ ਦੇ ਗਰਮਾਏ ਮੁੱਦੇ ਉੱਤੇ ਚਰਚਾ ਵਿੱਚ ਹੈ। ਇਸ ਬੱਚੇ ਵੱਲੋਂ ਆਪਣੇ ਘਰ ਵਿੱਚ ਸੱਤ ਉੱਤੇ ਕਿਸਾਨੀ ਸਟੇਜ ਬਣਾਈ ਹੋਈ ਹੈ, ਜਿੱਥੇ ਇਸ ਤਰ੍ਹਾਂ ਦੀਆਂ ਵੀਡੀਓ ਇਸ ਦੇ ਮਾਤਾ ਪਿਤਾ ਵੱਲੋਂ ਬਣਾ ਕੇ ਅਪਲੋਡ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਬੱਚੀ ਦਾ ਪਿਤਾ ਲੱਖਾ ਸਿੰਘ ਲੱਕੜੀ ਦਾ ਕੰਮ ਕਰਦਾ ਹੈ, ਜੋ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ:ਕੇਂਦਰੀ ਖਰੀਦ ਏਜੰਸੀ ਵੱਲੋਂ ਕਣਕ ਦੀ ਖਰੀਦ ਤੇ ਰੋਕ ਲਗਾਉਣ ਕਾਰਨ ਪ੍ਰੇਸ਼ਾਨ ਆੜਤੀ ਅਤੇ ਕਿਸਾਨ

ABOUT THE AUTHOR

...view details