ਬਰਨਾਲਾ/ਲੁਧਿਆਣਾ: ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੇ ਜਾਣੇ-ਅਣਜਾਣੇ ਵਿੱਚ ਕਈ ਭਿਆਨਕ ਬਿਮਾਰੀਆਂ ਨੂੰ ਮਗਰ ਲਾ ਲਿਆ ਹੈ। ਇਸ ਦਾ ਮੁੱਖ ਕਾਰਨ ਹੈ ਕੀਟਕਾਸ਼ਕਾਂ ਦੀ ਵਰਤੋਂ, ਕੇਂਦਰ ਸਰਕਾਰ ਨੇ 27 ਕੀਟਨਾਸ਼ਕਾਂ ਉੱਤੇ ਪਾਬੰਧੀ ਲਗਾਉਣ ਦਾ ਫ਼ੈਸਲਾ ਕੀਤਾ ਹੈ ਤੇ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਉਤਸ਼ਾਹਿਤ ਕੀਤਾ ਹੈ।
ਪੰਜਾਬ ਖੇਤੀਬਾੜੀ ਮਹਿਕਮੇ ਦੇ ਅੰਕੜਿਆ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕੀੜੇਮਾਰ ਦਵਾਈਆਂ ਦੀ ਵਰਤੋਂ ਸਾਲ ਦਰ ਸਾਲ ਵੱਧਦੀ ਜਾ ਰਹੀ ਹੈ। ਪੰਜਾਬ ਅਧੀਨ ਭਾਰਤ ਦਾ ਡੇਢ ਫ਼ੀਸਦੀ ਰਕਬਾ ਆਉਂਦਾ ਹੈ। ਦੇਸ਼ ਭਰ ਵਿਚੋਂ ਇੱਥੇ ਕੀਟਨਾਸ਼ਕਾਂ ਦੀ 18 ਫ਼ੀਸਦੀ ਖਪਤ ਅਤੇ ਕੈਮੀਕਲ ਯੁਕਤ ਖਾਦਾਂ ਦੀ 14 ਫ਼ੀਸਦੀ ਵਰਤੋਂ ਹੁੰਦੀ ਹੈ।
ਸਰਕਾਰ ਵੱਲੋਂ ਬੈਨ ਕੀਤੇ ਗਏ 27 ਕੀਟਨਾਸ਼ਕਾਂ ਦੀ ਸੂਚੀ ਧਰਤੀ ਉੱਤੇ ਇੰਨੀਆਂ ਜ਼ਿਆਦਾ ਰਸਾਇਣਕ ਖਾਦਾਂ, ਕੀਟਨਾਸ਼ਕ ਅਤੇ ਨਦੀਨ-ਨਾਸ਼ਕ ਦੀ ਵਰਤੋਂ ਨਾਲ ਪੰਜਾਬ ਇੱਕ ਮਰਦੀ ਹੋਈ ਸਭਿਅਤਾ ਵੱਲ ਵਧਦਾ ਜਾ ਰਿਹਾ ਹੈ। ਮਾਲਵੇ ਦੇ ਬਠਿੰਡਾ, ਮਾਨਸਾ, ਮੁਕਤਸਰ, ਸੰਗਰੂਰ, ਫ਼ਰੀਦਕੋਟ ਜ਼ਿਲ੍ਹਿਆਂ ਨੂੰ ਕਪਾਹ ਪੱਟੀ ਵਜੋਂ ਜਾਣਿਆ ਜਾਂਦਾ ਹੈ ਤੇ ਕੈਂਸਰ ਵੀ ਇਨ੍ਹਾਂ ਹੀ ਇਲਾਕਿਆਂ ਵਿਚ ਜ਼ਿਆਦਾ ਹੈ ਕਿਉਂਕਿ ਇੱਥੇ ਕੀਟਨਾਸ਼ਕਾਂ ਦੀ ਵਰਤੋਂ ਵੱਡੀ ਗਿਣਤੀ ਵਿਚ ਹੋ ਰਹੀ ਹੈ।
ਅਧਿਕਾਰਤ ਅੰਕੜਿਆਂ ਮੁਤਾਬਕ 2015 ਵਿੱਚ ਭਾਰਤ ਵਿੱਚ 1 ਲੱਖ 34 ਹਜ਼ਾਰ ਖ਼ੁਦਕੁਸ਼ੀਆਂ ਹੋਈਆਂ ਜਿਨ੍ਹਾਂ ਵਿੱਚੋਂ 24 ਹਜ਼ਾਰ ਮੌਤਾਂ ਦਾ ਕਾਰਨ ਕੀਟਨਾਸ਼ਕ ਸੀ। ਹਾਲਾਂਕਿ ਸਾਲ 2016-17 ਵਿੱਚ ਪੰਜਾਬ ਰਾਜ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਲਗਾਤਾਰ ਘਟੀ ਹੈ। ਇਸ ਦਾ ਮੁੱਖ ਕਾਰਨ ਸਹੀ ਤਕਨੀਕ, ਕੀਟਨਾਸ਼ਕਾਂ ਦੀ ਸਹੀ ਮਿਕਦਾਰ ਅਤੇ ਇਸ ਦੀ ਸਹੀ ਸਮੇਂ ਵਰਤੋਂ ਪ੍ਰਤੀ ਜਗਾਈ ਚੇਤਨਾ ਹੈ।
ਕੀਟਨਾਸ਼ਕਾ ਦੀ ਵਰਤੋਂ ਫਸਲ ਦਾ ਝਾੜ ਵੱਧ ਹੋ ਸਕੇ ਇਸ ਲਈ ਕੀਤੀ ਜਾਂਦੀ ਹੈ ਪਰ ਇਹ ਇਕ ਅਜਿਹਾ ਜ਼ਹਿਰ ਹੈ ਜਿਸ ਨਾਲ ਕਈ ਬਿਮਾਰੀਆਂ ਜਨਮ ਲੈ ਰਹੀਆਂ ਹਨ। ਸਰਕਾਰ ਨੇ ਹੁਣ ਕਿਸਾਨਾਂ ਨੇ ਹੱਕ ਵਿੱਚ ਤਿੰਨ ਫ਼ੈਸਲੇ ਕੀਤੇ ਹਨ। ਕਿਸਾਨ ਆਪਣੀ ਫ਼ਸਲ ਹੋਰਨਾਂ ਸੂਬਿਆਂ ਵਿੱਚ ਜਾ ਕੇ ਵੇਚ ਸਕਦੇ ਹਨ, ਕਿਸਾਨ ਆਪਣੇ ਘਰ ਤੋਂ ਹੀ ਉਤਪਾਦਾਂ ਨੂੰ ਵੇਚ ਸਕਣਗੇ ਤੇ ਕੋਈ ਟੈਕਸ ਵੀ ਨਹੀਂ ਲੱਗੇਗਾ, ਕਿਸਾਨਾਂ ਨੂੰ ਆਪਣੀ ਫਸਲ ਦਾ ਬਣਦਾ ਮੁੱਲ ਮਿਲੇਗਾ। ਕਿਸਾਨਾਂ ਲਈ ਇੱਕ ਦੇਸ਼ ਇੱਕ ਬਾਜ਼ਾਰ ਹੋਵੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਛੋਟੇ ਤੇ ਵੱਡੇ ਕਿਸਾਨਾਂ ਨੂੰ ਇਸ ਦਾ ਕੀ ਫਾਇਦਾ ਹੁੰਦਾ ਹੈ।