ਬਰਨਾਲ਼ਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਲਗਾਇਆ ਗਿਆ। ਧਰਨੇ 'ਚ ਇੱਕ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮਵਾਲੀ (ਗੁੰਡੇ) ਕਹਿਣ ਦਾ ਮੁੱਦਾ ਭਾਰੂ ਰਿਹਾ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤੇ BJP ਨੇਤਾ ਕਿਸਾਨਾਂ ਲਈ ਕਦੇ ਮਾਉਵਾਦੀ, ਕਦੇ ਖਾਲਸਤਾਨੀ, ਪਾਕਿਸਤਾਨ-ਸਮਰਥਕ, ਟੁੱਕੜੇ ਟੁੱਕੜੇ ਗੈਂਗ ਕਹਿੰਦੇ ਰਹੇ ਹਨ। ਇੱਥੋਂ ਤੱਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਖੜ ਕੇ ਉਨ੍ਹਾਂ ਨੂੰ ਅੰਦੋਲਨਜੀਵੀ ਤੱਕ ਦੇ ਅਪਮਾਨਜਨਕ ਸ਼ਬਦ ਵਰਤਿਆ। ਪਰ ਕਿਸਾਨਾਂ ਨੂੰ ਮਵਾਲੀ ਕਹਿਣਾ ਸਿਰੇ ਦੀ ਘਟੀਆ ਹਰਕਤ ਹੈ।
ਇਖਲਾਕੀ ਤੌਰ 'ਤੇ ਹਾਰਿਆ ਹੋਇਆ ਇਨਸਾਨ ਹੀ ਮਵਾਲੀ ਜਿਹੀ ਘਟੀਆ ਸ਼ਬਦਾਵਲੀ ਵਰਤਦਾ ਹੈ। ਕਿਸਾਨ ਅੰਦੋਲਨ ਆਪਣੀ ਸੱਚਾਈ ਕਾਰਨ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਚੰਗਾ ਹੋਵੇ ਸਰਕਾਰ ਇਸ ਸੱਚਾਈ ਨੂੰ ਸਵੀਕਾਰ ਕਰਕੇ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਕਰੇ।