ਬਰਨਾਲਾ: ਪੁਲਿਸ ਨੇ ਚਾਈਨਾ ਡੋਰ ਵਿਰੁੱਧ ਮੁਹਿੰਮ ਤੇਜ਼ ਕੀਤੀ ਹੈ। ਜਿਸ ਦੇ ਤਹਿਤ ਲਗਾਤਾਰ ਪਤੰਗ ਅਤੇ ਡੋਰ ਵਾਲੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਥਾਨਕ ਥਾਣਾ ਸਿਟੀ-1 ਅਤੇ 2 ਦੀ ਪੁਲਿਸ ਨੇ 1500 ਤੋਂ ਵਧੇਰੇ ਚਾਈਨਾ ਡੋਰ ਦੇ ਗੱਟੂਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਦੀ ਚਾਈਨਾ ਡੋਰ ਖਿਲਾਫ ਸਭ ਤੋਂ ਵੱਡੀ ਕਾਰਵਾਈ ਪੁਲਿਸ ਨੇ ਕੀਤੀ ਹੈ।
ਬਰਨਾਲਾ ਵਿੱਚ 1500 ਤੋਂ ਵੱਧ ਡੋਰ ਦੇ ਗੱਟੂਆਂ ਸਮੇਤ ਤਿੰਨ ਵਿਅਕਤੀ ਕਾਬੂ
ਪੁਲਿਸ ਨੇ ਚਾਈਨਾ ਡੋਰ ਵਿਰੁੱਧ ਮੁਹਿੰਮ ਤੇਜ਼ ਕੀਤੀ ਹੈ। ਜਿਸ ਦੇ ਤਹਿਤ ਲਗਾਤਾਰ ਪਤੰਗ ਅਤੇ ਡੋਰ ਵਾਲੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਥਾਨਕ ਥਾਣਾ ਸਿਟੀ-1 ਅਤੇ 2 ਦੀ ਪੁਲਿਸ ਨੇ 1500 ਤੋਂ ਵਧੇਰੇ ਚਾਈਨਾ ਡੋਰ ਦੇ ਗੱਟੂਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਦੀ ਚਾਈਨਾ ਡੋਰ ਖਿਲਾਫ ਸਭ ਤੋਂ ਵੱਡੀ ਕਾਰਵਾਈ ਪੁਲਿਸ ਨੇ ਕੀਤੀ ਹੈ।
ਚਾਈਨਾ ਡੋਰ ਵਿਰੁੱਧ ਬਰਨਾਲਾ ਪੁਲਿਸ ਹੋਈ ਸਖ਼ਤ, 1500 ਤੋਂ ਵਧੇਰੇ ਡੋਰ ਦੇ ਗੱਟੂਆਂ ਸਮੇਤ ਤਿੰਨ ਵਿਅਕਤੀ ਕੀਤੇ ਕਾਬੂ
ਬਰਨਾਲਾ ਪੁਲਿਸ ਨੇ ਸ਼ੁਰੂ ਕੀਤੀ ਮੁਹਿੰਮ
- ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਡੀਐੱਸਪੀ ਲਖਵੀਰ ਸਿੰਘ ਘੁਮਾਣਾ ਨੇ ਦੱਸਿਆ ਕਿ ਐੱਸਐੱਸਪੀ ਬਰਨਾਲਾ ਸੰਦੀਪ ਗੋਇਲ ਦੀਆਂ ਹਦਾਇਤਾਂ 'ਤੇ ਚਾਈਨਾ ਡੋਰ ਦੇ ਖ਼ਾਤਮੇ ਲਈ ਬਰਨਾਲਾ ਪੁਲਿਸ ਨੇ ਮੁਹਿੰਮ ਸ਼ੁਰੂ ਕੀਤੀ ਹੈ। ਥਾਣਾ ਸਿਟੀ 1 ਅਤੇ 2 ਦੀ ਪੁਲਿਸ ਨੇ 1500 ਤੋਂ ਵਧੇਰੇ ਚਾਈਨਾ ਡੋਰ ਦੇ ਗੱਟੂਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਤਿੰਨੇ ਵਿਅਕਤੀਆਂ ਖ਼ਿਲਾਫ਼ ਧਾਰਾ 188 ਅਤੇ 336 ਆਈਪੀਸੀ ਐਕਟ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।
- ਡੀਐੱਸਪੀ ਬਰਨਾਲਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਹੜੀ, ਬਸੰਤ ਪੰਚਮੀ ਦੇ ਤਿਉਹਾਰ ਆ ਰਹੇ ਹਨ। ਜਿਸ ਦੌਰਾਨ ਲੋਕ ਪਤੰਗਬਾਜ਼ੀ ਦੇ ਮੁਕਾਬਲੇ ਕਰਦੇ ਹਨ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਚਾਈਨਾ ਡੋਰ ਦੇ ਵਿਰੁੱਧ ਪੁਲਿਸ ਦੀ ਇਹ ਸਖ਼ਤਾਈ ਜਾਰੀ ਰਹੇਗੀ।
- ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਬੱਚਿਆਂ ਦੇ ਮਾਪਿਆਂ ਅਤੇ ਸ਼ਹਿਰ ਨਿਵਾਸੀਆਂ ਨਾਲ ਵੀ ਤਾਲਮੇਲ ਕਰਕੇ ਚਾਈਨਾ ਡੋਰ ਨੂੰ ਵਰਤੋਂ ਵਿੱਚ ਨਾ ਲੈਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜੇਕਰ ਚਾਈਨਾ ਡੋਰ ਨਾਲ ਕੋਈ ਪਤੰਗਬਾਜ਼ੀ ਕਰਦਾ ਦਿਖਾਈ ਦੇ ਗਿਆ ਤਾਂ ਉਸ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬਰਨਾਲਾ ਪੁਲਿਸ ਨੇ ਚਾਈਨਾ ਡੋਰ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਗਈ ਹੈ। ਤਿੰਨ ਦਿਨਾਂ ਦੌਰਾਨ ਬਰਨਾਲਾ ਪੁਲੀਸ ਵੱਲੋਂ ਹੁਣ ਤੱਕ 2000 ਤੋਂ ਵਧੇਰੇ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਹਨ।