ਬਰਨਾਲਾ: ਪਿੰਡ ਸ਼ਹਿਣਾ ਦੀ ਮਨਿੰਦਰਜੀਤ ਕੌਰ ਗਿੱਲ ਨੇ ਆਈਏਐਸ ਦੇ ਆਏ ਨਤੀਜਿਆਂ ਵਿੱਚ ਪੂਰੇ ਦੇਸ਼ ਵਿੱਚੋਂ 246ਵਾਂ ਰੈਂਕ ਹਾਸਲ ਕੀਤਾ ਹੈ। ਮਨਿੰਦਰਜੀਤ ਗਿੱਲ ਨੇ 2018 'ਚ ਪੀਸੀਐਸ ਕਲੀਅਰ ਕੀਤਾ ਸੀ, ਜਿਸ ਵਿੱਚ ਉਸਨੇ 5ਵਾਂ ਸਥਾਨ ਹਾਸਲ ਕੀਤਾ ਸੀ।
ਸ਼ਹਿਣੇ ਦੀ ਧੀ ਮਨਿੰਦਰਜੀਤ ਨੇ ਆਈਏਐਸ ਪ੍ਰੀਖਿਆ ’ਚ ਚਮਕਾਇਆ ਪੰਜਾਬ ਦਾ ਨਾਂ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਮੰਗਲਵਾਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਬਠਿੰਡਾ ਜਿਲ੍ਹੇ ਨਾਲ ਸਬੰਧਤ ਪਿੰਡ ਸ਼ਹਿਣਾ ਦੀ ਮਨਿੰਦਰਜੀਤ ਕੌਰ ਨੇ ਆਈਏਐਸ ਪ੍ਰੀਖਿਆ ’ਚ ਸਫਲਤਾ ਹਾਸਲ ਕੀਤੀ ਹੈ। ਉਸਨੇ ਪੂਰੇ ਦੇਸ਼ 'ਚੋਂ 246ਵਾਂ ਸਥਾਨ ਹਾਸਲ ਕਰਕੇ ਬਰਨਾਲਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਜਦੋਂ ਕਿ ਪੰਜਾਬ ’ਚੋਂ ਉਸਦਾ ਪੰਜਵਾਂ ਨੰਬਰ ਹੈ।
ਲੌਕਡਾਊਨ ਦੌਰਾਨ ਜੂਨ ਮਹੀਨੇ ਉਸ ਦੀ ਬਠਿੰਡਾ ਜ਼ਿਲ੍ਹੇ 'ਚ ਜੀਏਟੂ ਡਿਪਟੀ ਕਮਿਸ਼ਨਰ 'ਤੇ ਜੁਆਇੰਗ ਹੋਈ ਸੀ। ਇਸੇ ਦੌਰਾਨ ਮੰਗਲਵਾਰ ਨੂੰ ਆਈਏਐਸ ਦਾ ਨਤੀਜਾ ਆਇਆ। ਜਿਸ ਵਿੱਚੋਂ ਉਸਨੇ ਪੂਰੇ ਦੇਸ਼ 'ਚੋਂ 246ਵਾਂ ਸਥਾਨ ਹਾਸਲ ਕਰਕੇ ਬਰਨਾਲਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਜਦੋਂ ਕਿ ਪੰਜਾਬ ’ਚੋਂ ਉਸ ਦਾ ਪੰਜਵਾਂ ਨੰਬਰ ਹੈ। ਮਨਿੰਦਰਜੀਤ ਬਰਨਾਲਾ ਦੇ ਪਿੰਡ ਸ਼ਹਿਣਾ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਉਸ ਨੇ 12ਵੀਂ ਤੱਕ ਪੜ੍ਹਾਈ ਭਦੌੜ ਤੋਂ ਕੀਤੀ, ਜਦੋਂਕਿ ਅਗਲੀ ਸਿੱਖਆ ਤੋਂ ਬਾਅਦ ਬੀਟੈਕ ਝਾਰਖੰਡ ਤੋਂ ਕੀਤੀ ਹੈ। ਮਕਨਿੰਦਰਜੀਤ ਕੌਰ ਮੁੰਬਈ ’ਚ ਇੱਕ ਫਾਇਨਾਂਸ ਕੰਪਨੀ ’ਚ ਵੀ ਕੰਮ ਕਰਦੀ ਰਹੀ ਹੈ। ਉਸ ਨੇ 2019 ’ਚ ਆਈਏਐਸ ਦਾ ਟੈਸਟ ਦਿੱਤਾ ਸੀ ਜਿਸ ’ਚ ਹੁਣ ਸਫਲਤਾ ਮਿਲੀ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪੂਰੇ ਸ਼ਹਿਣਾ ਪਿੰਡ ਸਮੇਤ ਜ਼ਿਲ੍ਹਾ ਨਿਵਾਸੀਆਂ 'ਚ ਖੁਸ਼ੀ ਦਾ ਮਾਹੌਲ ਹੈ।
ਇਹ ਵੀ ਪੜੋ: ਜ਼ਹਿਰੀਲੀ ਸ਼ਰਾਬ ਮਾਮਲਾ: ਨਵੇਂ ਖੁਲਾਸੇ 'ਚ ਲੁਧਿਆਣਾ ਨਾਲ ਜੁੜੇ ਤਾਰ, ਸਤਲੁਜ ਕੰਢੇ ਛਾਪੇਮਾਰੀ