ਬਰਨਾਲਾ: ਮਲੇਰਕੋਟਲਾ ਦੇ ਭੋਗੀਵਾਲ 'ਚ ਧਰਨੇ ਦੌਰਾਨ ਰਾਤ ਵੇਲੇ ਕਾਰ ਵਿੱਚ ਆਪਣੇ ਪਿੰਡ ਨੂੰ ਜਾ ਰਹੇ ਮਾਸਟਰ ਮੋਟੀਵੇਟਰ ਯੂਨੀਅਨ ਦੇ ਪੰਜ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਹਏ ਜਿਨ੍ਹਾਂ ਵਿੱਚੋ ਇੱਕ ਦੀ ਮੌਤ ਹੋ ਗਈ ਹੈ ਤੇ ਬਾਕੀ ਚਾਰ ਜ਼ਖਮੀਆਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮਾਸਟਰ ਮੋਟੀਵੇਟਰ ਯੂਨੀਅਨ ਦੇ 5 ਨੌਜਵਾਨ ਹੋਏ ਸੜਕ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ
ਮਾਸਟਰ ਮੋਟੀਵੇਟਰ ਯੂਨੀਅਨ ਦੇ ਪੰਜ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਵਿੱਚੋ ਇੱਕ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਪਿਛਲੇ 14 ਦਿਨਾਂ ਤੋਂ ਯੂਨੀਅਨ ਵਰਕਰਾਂ ਨਾਲ ਧਰਨੇ ਤੇ ਬੈਠੇ ਸਨ।
ਇਹ ਹਾਦਸਾ ਬਰਨਾਲਾ-ਬਠਿੰਡਾ ਰੋਡ 'ਤੇ ਵਾਪਰਿਆ। ਸੜਕ ਹਾਦਸੇ 'ਚ ਸੁਰਜੀਤ ਸਿੰਘ ਵਾਸੀ ਕਮਾਲ ਵਾਲਾ ਜ਼ਿਲ੍ਹਾ ਫਾਜ਼ਿਲਕਾ ਦੀ ਮੌਤ ਹੋ ਗਈ ਹੈ। ਬਾਕੀ ਜ਼ਖ਼ਮੀ ਚਾਰ ਨੌਜਵਾਨਾਂ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਹ ਨੌਜਵਾਨ ਮਾਸਟਰ ਮੋਟੀਵੇਟਰ ਯੂਨੀਅਨ ਦੇ ਵਰਕਰਾਂ ਨਾਲ ਪਿਛਲੇ 14 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਪੰਜਾਬ ਸਰਕਾਰ ਦੇ ਖਿਲਾਫ਼ ਆਪਣੀਆਂ ਮੰਗਾ ਨੂੰ ਲੈ ਕੇ ਧਰਨਾ ਦੇ ਰਹੇ ਸਨ। ਧਰਨੇ ਦੌਰਾਨ ਰਾਤ ਵੇਲੇ ਇਹ ਨੌਜਵਾਨ ਆਪਣੇ ਪਿੰਡ ਜਾਣ ਨੂੰ ਨਿਕਲੇ ਤਾਂ ਬਰਨਾਲਾ-ਬਠਿੰਡਾ ਰੋਡ 'ਤੇ ਇਨ੍ਹਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਧਰਨੇ 'ਤੇ ਬੈਠੇ ਵਰਕਰਾਂ 'ਚ ਜਿੱਥੇ ਦੁੱਖ ਹੈ ਉੱਥੇ ਹੀ ਪੰਜਾਬ ਸਰਕਾਰ ਦੇ ਖ਼ਿਲਾਫ਼ ਭਾਰੀ ਰੋਸ਼ ਵੀ ਹੈ। ਇਸ ਮੋਕੇ ਧਰਨਾਕਾਰੀਆਂ ਵੱਲੋ ਕੈਂਡਲ ਮਾਰਚ ਵੀ ਕੱਢਿਆ ਗਿਆ।