ਪੰਜਾਬ

punjab

ETV Bharat / state

ਬਰਨਾਲਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼

ਚੀਨ ਦੇ ਵੁਹਾਨ ਸ਼ਹਿਤ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ।ਹੁਣ ਬਰਨਾਲਾ ਵਿੱਚ ਵੀ ਇੱਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ।ਜਿਸ ਨੂੰ ਸਰਕਾਰੀ ਹਪਤਾਲ ਦੇ ਵਿਸ਼ੇਸ਼ ਵਾਰਡ ਵਿੱਚ ਡਾਕਟਰਾਂ ਦੀ ਨਿਗਰਾਈ 'ਚ ਰੱਖਿਆ ਗਿਆ ਹੈ।

A suspected corona virus patient found in Barnala
ਫੋਟੋ

By

Published : Feb 7, 2020, 9:41 PM IST

ਬਰਨਾਲਾ: ਚੀਨ ਦੇ ਵੁਹਾਨ ਸ਼ਹਿਤ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ।ਹੁਣ ਬਰਨਾਲਾ ਵਿੱਚ ਵੀ ਇੱਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ।ਜਿਸ ਨੂੰ ਸਰਕਾਰੀ ਹਪਤਾਲ ਦੇ ਵਿਸ਼ੇਸ਼ ਵਾਰਡ ਵਿੱਚ ਡਾਕਟਰਾਂ ਦੀ ਨਿਗਰਾਈ 'ਚ ਰੱਖਿਆ ਗਿਆ ਹੈ।

ਸ਼ੱਕੀ ਮਰੀਜ਼ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਹੈ, ਜੋ ਚੀਨ ਦੇ ਸੰਘਈ ਸ਼ਹਿਰ ਵਿੱਚ ਬੱਚਿਆ ਨਾਲ ਇੱਕ ਦੌਰੇ ’ਤੇ ਗਈ ਸੀ। ਜਿਸ ਨੂੰ ਕੋਰੋਨਾ ਵਾਇਰਸ ਦਾ ਸ਼ੱਕ ਹੋਣ ’ਤੇ ਸਰਕਾਰੀ ਹਸਪਤਾਲ ਦੇ ਵਿਸ਼ੇਸ਼ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਬਰਨਾਲਾ ਦੇ 94 ਵਿਅਕਤੀ ਚੀਨ ਹੋ ਕੇ ਆਏ ਹਨ, ਜਿਹਨਾਂ ਦੀ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਗਈ ਹੈ। ਜਿਸ ਵਿੱਚੋਂ ਸਿਰਫ਼ ਇੱਕ ਔਰਤ ਸ਼ੱਕੀ ਪਾਈ ਗਈ ਹੈ।

ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਇੱਕ ਔਰਤ ਨੂੰ ਕੋਰੋਨਾ ਵਾਇਰਸ ਹੋਣ ਦਾ ਸ਼ੱਕ ਹੈ। ਅੱਜ ਉਸ ਦੇ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਟੈਸਟ ਲੈ ਕੇ ਪੁਣੇ ਦੀ ਲੈਬ ਵਿੱਚ ਭਜੇ ਗਏ ਹਨ। ਜਿਵੇਂ ਹੀ ਭੇਜੇ ਗਏ ਨਮੂਨੇ ਦੀ ਰਿਪੋਰਟ ਆਉਂਦੀ ਹੈ, ਇਹ ਪਤਾ ਲੱਗ ਜਾਵੇਗਾ ਕਿ ਔਰਤ ਨੂੰ ਕੋਰੋਨਾ ਵਾਇਰਸ ਹੈ ਜਾਂ ਨਹੀਂ।

ਬਰਨਾਲਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼

ਇਹ ਵੀ ਪੜ੍ਹੋ: NIV ਪੁਣੇ ਨੇ 22 ਸ਼ੱਕੀ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਲਈ ਨਕਾਰਾਤਮਕ ਦੱਸਿਆ: ਬਲਬੀਰ ਸਿੰਘ ਸਿੱਧੂ

ਇਸ ਦੇ ਨਾਲ ਹੀ ਉਨਾਂ ਕਿਹਾ ਕਿ ਬਰਨਾਲਾ ਦੇ ਪ੍ਰਾਈਵੇਟ ਸਕੂਲ ਦੀ ਮਹਿਲਾ ਅਧਿਆਪਕਾ ਅਤੇ ਬੱਚੇ ਸ਼ੰਘਾਈ ਦੇ ਦੌਰੇ 'ਤੇ ਗਏ ਸਾਰੇ ਹੀ ਲੋਕਾਂ ਦਾ ਸ਼ੱਕੀ ਮਰੀਜ਼ ਵਰਗਾ ਇਲਾਜ਼ ਕੀਤਾ ਜਾ ਰਿਹਾ ਹੈ। ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੀਆਂ 22 ਟੀਮਾਂ ਇਸ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੈਦਾਨ ਵਿਚ ਜੁਟੀਆਂ ਹੋਈਆਂ ਹਨ ਅਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੇ ਜ਼ਿਲੇ ਵਿਚ 8 ਵਿਸੇਸ ਵਾਰਡ ਬਣਾਏ ਗਏ ਹਨ।

ABOUT THE AUTHOR

...view details