ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਮੈਡੀਕਲ ਇਨਕਲੇਵ (Medical Enclave of Amritsar) ਇਲਾਕੇ ਦਾ ਹੈ। ਜਿੱਥੇ ਇੱਕ ਵਿਆਹੁਤਾ ਵੱਲੋਂ ਆਪਣੇ ਹੀ ਸੁਹਰੇ ਪਰਿਵਾਰ ਦੇ ਘਰ ਦੇ ਬਾਹਰ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਸੰਬਧੀ ਮੌਕੇ ‘ਤੇ ਪਹੁੰਚੀ ਪੁਲਿਸ (Police) ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬਧੀ ਪੀੜਤ ਮਹਿਲਾ ਸੋਨੀਆ ਭੰਡਾਰੀ ਨੇ ਦੱਸਿਆ ਕਿ ਮੇਰਾ ਇਹ ਪਰਿਵਾਰ ਦੇ ਲੜਕੇ ਨਾਲ 10 ਸਾਲ ਪਹਿਲਾ ਵਿਆਹ ਹੋਇਆ ਸੀ, ਪਰ ਬਾਅਦ ਵਿੱਚ ਇਨ੍ਹਾਂ ਮੈਨੂੰ ਬਹਾਣੇ ਨਾਲ ਇੱਥੋ ਪੇਕੇ ਭੇਜ ਦਿੱਤਾ ਅਤੇ ਫਿਰ ਮੈਨੂੰ ਦੁਬਾਰਾ ਘਰ ਨਹੀ ਵਾੜੀਆ ਦਿੱਤਾ।
ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਮੈਂ ਅਦਾਲਤ ਵਿੱਚ ਕੇਸ (Case in court) ਵੀ ਕੀਤਾ ਅਤੇ ਅਦਾਲਤ ਨੇ ਮੇਰੇ ਹੱਕ ਵਿੱਚ ਫੈਸਲਾ ਸੁਣਿਆ, ਪਰ ਫਿਰ ਵੀ ਮੇਰਾ ਸੁਹਰਾ ਪਰਿਵਾਰ ਮੈਨੂੰ ਘਰੇ ਨਹੀਂ ਵੜਨ ਦਿੰਦਾ। ਇਸ ਮੌਕੇ ਉਨ੍ਹਾਂ ਦੀ ਇੱਕ ਛੋਟੀ ਅਜਿਹੀ ਬੱਚੀ ਵੀ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ਜੋ ਅਦਾਲਤ (court) ਨੇ ਮੇਰੇ ਸੁਹਰੇ ਪਰਿਵਾਰ ਨੂੰ ਮੇਨੂੰ ਪ੍ਰੀਤ ਮਹੀਨਾ ਖਰਚ ਦੇਣ ਲਈ ਕਿਹਾ ਸੀ, ਸੁਹਰਾ ਪਰਿਵਾਰ ਨਹੀਂ ਦੇ ਰਿਹਾ। ਜਿਸ ਕਰਕੇ ਮੈਂ ਬਹੁਤ ਹੀ ਪ੍ਰੇਸ਼ਾਨ ਹਾਂ।
ਇਸ ਮੌਕੇ ਪੀੜਤ ਔਰਤ ਨੇ ਆਪਣੇ ਸੁਹਰੇ ਪਰਿਵਾਰ ‘ਤੇ ਇਲਜ਼ਾਮ ਲਗਾਏ ਹਨ, ਕਿ ਉਨ੍ਹਾਂ ਨੇ ਪੈਸੇ ਦੇ ਕੇ ਨਕਲੀ ਸਟੀਫਿਕੇਟ ਬਣਿਆ ਹੈ, ਜਿਸ ਵਿੱਚ ਉਸ ਦਾ ਪਤੀ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰਾ ਪਤੀ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਮੈੈ ਪਿਛਲੇ 10 ਸਾਲਾਂ ਤੋਂ ਆਪਣੇ ਪੇਕੇ ਪਰਿਵਾਰ ਵਿੱਚ ਰਹੇ ਰਹੀ ਹਾਂ। ਇਸ ਮੌਕੇ ਉਨ੍ਹਾਂ ਨੇ ਪੁਲਿਸ ‘ਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।