ਅੰਮ੍ਰਿਤਸਰ: ਤੇਜ਼ ਰਫਤਾਰੀ ਦਾ ਕਹਿਰ (Speeding fury) ਅਕਸਰ ਲੋਕਾਂ ਨੂੰ ਆਪਣੀ ਜਾਨ ਗੁਆ ਕੇ ਜਾਂ ਫਿਰ ਕਿਸੇ ਹੋਰ ਸ਼ਖ਼ਸ ਦੀ ਜਾਨ ਲੈਕੇ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਇਲਾਕੇ ਰਾਮ ਬਾਗ (Ram Bagh area of Amritsar) ਤੋਂ ਜਿੱਥੇ ਆਪਣੇ ਪੁੱਤਰ ਅਤੇ ਨੂੰਹ ਨਾਲ ਜਾ ਰਹੀ ਬਜ਼ੁਰਗ ਮਹਿਲਾ ਨੂੰ ਤੇਜ਼ ਰਫਤਾਰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ (The woman was hit by a speeding bus) ਅਤੇ ਬੱਸ ਦੇ ਥੱਲੇ ਆਉਣ ਕਾਰਣ ਮਹਿਲਾ ਦੀ ਮੌਤ ਹੋ ਗਈ।
ਓਵਰ ਸਪੀਡ ਬੱਸ:ਮ੍ਰਿਤਕ ਮਹਿਲਾ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਅਤੇ ਮਾਤਾ ਨਾਲ ਬੱਸ ਅੱਡੇ ਤੋਂ ਨਿਕਲ ਕੇ ਜਾ ਰਿਹਾ ਸੀ ਅਤੇ ਇੱਕ ਓਵਰ ਸਪੀਡ ਬੱਸ (Over speed bus) ਨੇ ਉਨ੍ਹਾਂ ਦੀ ਮਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਖੁੱਦ ਵੀ ਬੱਸ ਤੋਂ ਮੁਸ਼ਕਿਲ ਨਾਲ ਭੱਜ ਕੇ ਬਚੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਪਿੱਛੇ ਨਾ ਹਟਦੇ ਤਾਂ ਸ਼ਾਇਦ ਇਹ ਬੱਸ ਉਨ੍ਹਾਂ ਦੇ ਉਪਰ ਚੜ੍ਹ ਜਾਂਦੀ ਅਤੇ ਉਹਨਾਂ ਦਾ ਵੀ ਵੀ ਜਾਨੀ ਨੁਕਸਾਨ ਹੋ ਸਕਦਾ ਸੀ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਬੱਸ ਚਾਲਕ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ (Demand strict action against the bus driver) ਕੀਤੀ ਜਾਵੇ।