ਅੰਮ੍ਰਿਤਸਰ: ਅਫ਼ਗਾਨਿਸਤਾਨ ‘ਤੇ ਤਲਿਬਾਨ ਦੇ ਕਬਜ਼ੇ ਦਾ ਭਾਰਤ ‘ਤੇ ਕਾਫ਼ੀ ਡੂੰਘਾ ਅਸਰ ਪਿਆ ਹੈ। ਤਲਿਬਾਨ ਦੇ ਕਬਜ਼ੇ ਕਾਰਨ ਅਫ਼ਗਾਨਿਸਤਾਨ ਤੋਂ ਆਉਣ ਵਾਲਾ ਡਰਾਈਫਰੂਟ ਬਿਲਕੁਲ ਬੰਦ ਹੋ ਗਿਆ ਹੈ। ਜਿਸ ਕਰਕੇ ਭਾਰਤ ਵਿੱਚ ਡਰਾਈਫਰੂਟ ਦੀਆਂ ਕੀਮਤਾਂ ਆਸਮਾਨ ‘ਤੇ ਪਹੁੰਚ ਗਈਆਂ ਹਨ। ਇੱਕ ਪਾਸੇ ਜਿੱਥੇ ਡਰਾਈਫਰੂਟ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਤਾਂ ਦੂਜੇ ਪਾਸੇ ਡਰਾਈਫਰੂਟ ਦਾ ਵਪਾਰ ਕਰਨ ਵਾਲੇ ਵਪਾਰੀਆਂ ਕੋਲ ਸਟਾਕ ਵੀ ਖ਼ਤਮ ਹੁੰਦਾ ਜਾ ਰਿਹਾ ਹੈ। ਜੋ ਇੱਕ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਵਿੱਚ ਡਰਾਈਫਰੂਟ ਦਾ ਕੰਮ ਵੱਡੇ ਪੱਧਰ ‘ਤੇ ਕੰਮ ਕੀਤਾ ਜਾਦਾ ਹੈ। ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ, ਕਿ ਸਾਰਾ ਡਰਾਈਫਰੂਟ ਅਫ਼ਗਾਨਿਸਤਾਨ ਤੋਂ ਆਉਂਦਾ ਹੈ, ਅਤੇ ਹੁਣ ਅਫਗਾਨਿਸਤਾਨ ਤੋਂ ਡਰਾਈਫਰੂਟ ਨਾ ਆਉਣ ਕਾਰਨ ਰੇਟਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਜਿਸ ਕਾਰਨ ਮਾਰਕੀਟ ਵਿੱਚ ਡਰਾਈਫਰੂਟ ਦੇ ਗਹਾਕਾਂ ਦੀ ਗਿਣਤੀ ਘੱਟ ਦੀ ਜਾ ਰਹੀ ਹੈ।