ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਪ੍ਰਧਾਨ ਤਲਬੀਰ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੰਕਾ ਨੇ ਅੰਮ੍ਰਿਤਸਰ ਦੇ ਵਾਰਡ ਨੰਬਰ 37 ਵਿੱਚ ਅਤੇ ਇੱਥੇ ਦੇ ਵਾਰਡ ਦੀ ਪ੍ਰਧਾਨ ਇੰਦਰਜੀਤ ਸਿੰਘ ਪੰਡੋਰੀ ਦੀ ਅਗਵਾਈ ਵਿੱਚ ਵਾਰਡ ਵਾਸੀਆਂ ਦੀ ਸਹੂਲਤਾਂ ਸਦਕਾ ਮੈਡੀਕਲ ਕੈਂਪ ਲਗਾਇਆ।
ਅੰਮ੍ਰਿਤਸਰ ਦੇ ਵਾਰਡ ਨੰ. 37 'ਚ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਮੈਡੀਕਲ ਕੈਂਪ - a medical camp
ਸ਼੍ਰੋਮਣੀ ਅਕਾਲੀ ਦੇ ਹਲਕਾ ਦੱਖਣੀ ਦੇ ਪ੍ਰਧਾਨ ਤਲਬੀਰ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੰਕਾ ਨੇ ਅੰਮ੍ਰਿਤਸਰ ਦੇ ਵਾਰਡ ਨੰ. 37 ਵਿੱਚ ਅਤੇ ਇੱਥੇ ਦੇ ਵਾਰਡ ਦੀ ਪ੍ਰਧਾਨ ਇੰਦਰਜੀਤ ਸਿੰਘ ਪੰਡੋਰੀ ਦੀ ਅਗਵਾਈ ਵਿੱਚ ਵਾਰਡ ਵਾਸੀਆਂ ਦੀ ਸਹੂਲਤਾਂ ਸਦਕਾ ਮੈਡੀਕਲ ਕੈਂਪ ਲਗਾਇਆ।
ਇਸ ਕੈਂਪ ਵਿੱਚ ਸਾਰੇ ਹੀ ਵਾਰਡ ਵਾਸੀਆਂ ਦੀ ਸਿਹਤ ਪ੍ਰਤੀ ਸੁਚੇਤ ਹੁੰਦਿਆ ਹੱਡਿਆ ਦੇ ਡਾਕਟਰ, ਅੱਖਾਂ ਦੇ ਡਾਕਟਰ ਅਤੇ ਹੋਰ ਬੀਮਾਰੀ ਦੇ ਡਾਕਟਰਾਂ ਵੱਲੋਂ ਲੋਕਾਂ ਦਾ ਚੈੱਕਅਪ ਕਰ ਫ੍ਰੀ ਦਵਾਇਆਂ ਵੰਡੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਵਾਰਡ ਪ੍ਰਧਾਨ ਇੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ 0ਦਲ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਹਾਜ਼ਰ ਹੈ। ਫਿਰ ਚਾਹੇ ਉਹ ਕੋਰੋਨਾ ਕਾਲ ਵਿੱਚ ਸੈਨੇਟਾਈਜ਼ ਕਰਨਾ ਹੋਵੇ, ਭਾਵੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦਾ ਕੰਮ ਹੋਵੇ। ਅਸੀਂ ਆਪਣੇ ਹਲਕੇ ਦੱਖਣੀ ਦੇ ਲੋਕਾਂ ਲਈ ਹਰ ਵੇਲੇ ਸਮਰਪਿਤ ਹਾਂ। ਇਹ ਸੇਵਾ ਭਾਵਨਾ ਨਿਰੰਤਰ ਇਸੇ ਤਰ੍ਹਾਂ ਚਾਲੂ ਰਹੇਗੀ।