ਅੰਮ੍ਰਿਤਸਰ: ਪਾਣੀ 'ਚ ਤੈਰਾਕੀ ਅਤੇ ਫਲੌਟਿੰਗ ਕਰਦੇ ਤਾਂ ਤੁਸੀਂ ਬਥੇਰੇ ਦੇਖੇ ਹੋਣਗੇ, ਪਰ ਕੀ ਤੁਸੀਂ ਕਿਸੇ ਭਾਰੀ ਭਰਕਮ ਇਨਸਾਨ ਨੂੰ ਪਾਣੀ ਦੀ ਸਤਹ ਉੱਤੇ ਅਰਾਮ ਫਰਮਾਉਂਦੇ ਵੇਖਿਆ ਹੈ। ਅੱਜ ਤੁਹਾਨੂੰ ਇੱਕ ਅਜਿਹੇ ਹੀ ਨੌਜਵਾਨ ਨਾਲ ਮਿਲਵਾ ਰਹੇ ਹਾਂ ਜੋ ਕਿ ਪਾਣੀ ਦੀ ਸਤਹ ਉੱਤੇ ਤੈਰਦਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦਾ 30 ਸਾਲਾ ਨੌਜਵਾਨ ਜੁਝਾਰ ਸਿੰਘ। ਜਿਸ ਦਾ ਭਾਰ 125 ਕਿਲੋ ਹੈ। ਇਹ ਨੌਜਵਾਨ ਆਪਣੇ ਹੱਥਾਂ ਨਾਲ ਪਾਣੀ ਨੂੰ ਬਿਨਾਂ ਹਿਲਾਏ ਪਾਣੀ ਦੀ ਸਤਹ 'ਤੇ ਤੈਰ ਰਿਹਾ ਹੈ।
ਜੁਝਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ 6 ਸਾਲਾਂ ਦਾ ਸੀ, ਤਾਂ ਉਹ ਦੋਸਤਾਂ ਨਾਲ ਖੇਤਾਂ ਵਿੱਚ ਇੱਕ ਟਿਊਬਵੈਲ ਵਿੱਚ ਨਹਾ ਰਿਹਾ ਸੀ ਅਚਾਨਕ ਉਨ੍ਹਾਂ ਦਾ ਪੈਰ ਤਿਲਕ ਗਿਆ। ਤਿਲਕਣ ਕਾਰਨ ਪਾਣੀ ਵਿੱਚ ਡੁੱਬ ਗਿਆ ਜਿਸ ਬਾਅਦ ਉਹ ਪਾਣੀ ਦੀ ਸਤਹ 'ਤੇ ਲੇਟ ਗਿਆ। ਉਨ੍ਹਾਂ ਨੇ ਜਦੋਂ ਇੱਕ ਦੋ ਵਾਰ ਅਜਿਹਾ ਕੀਤਾ ਤਾਂ ਉਹ ਮੁੜ ਤੋਂ ਪਾਣੀ ਦੀ ਸਤਹ ਉੱਤੇ ਆ ਕੇ ਲੇਟ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗ ਕਿ ਇਹ ਉਨ੍ਹਾਂ ਰੱਬ ਦੀ ਦੇਨ ਹੈ।
ਨਦੀ ਵਿੱਚ 20 ਘੰਟੇ ਫਰਮਾਉਂਦੇ ਨੇ ਆਰਾਮ
ਉਨ੍ਹਾਂ ਕਿਹਾ ਕਿ ਉਹ ਦੋਸਤਾਂ ਨਾਲ ਸ਼ਰਤ ਲੱਗਾ ਕੇ 15 ਤੋਂ 20 ਘੰਟੇ ਤੱਕ ਗੰਗਾ ਨਦੀ ਵਿੱਚ ਪਾਣੀ ਦੀ ਸਤਹ ਉੱਤੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਕੋਈ ਉਨ੍ਹਾਂ ਨੂੰ ਕਹਿ ਉਨ੍ਹਾਂ ਚਿਰ ਉੱਤੇ ਪਾਣੀ ਵਿੱਚ ਸੋ ਸਕਦੇ ਹਨ।
ਪਾਣੀ 'ਚ ਹੋਰ ਕੀ-ਕੀ ਕਰ ਸਕਦੇ ਨੇ ਜੁਝਾਰ