ਪੰਜਾਬ

punjab

ETV Bharat / state

ਕੇਂਦਰੀ ਜੇਲ ਚੋਂ ਭੱਜੇ ਕੈਦੀਆਂ ਨੂੰ ਪਨਾਹ ਦੇਣ ਦੇ ਮਾਮਲੇ 'ਚ ਔਰਤ ਸਣੇ 2 ਗ੍ਰਿਫ਼ਤਾਰ

ਜੇਲ੍ਹ ਵਿੱਚੋਂ ਫ਼ਰਾਰ ਹੋਏ ਤਿੰਨ ਕੈਦੀਆਂ ਦੇ ਪਰਿਵਾਰ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਪੁਲਿਸ ਨੇ ਔਰਤ ਸਣੇ 2 ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ ਗਿਆ।

sheltering inmates from central jail
ਫ਼ੋਟੋ

By

Published : Feb 6, 2020, 8:22 AM IST

ਅੰਮ੍ਰਿਤਸਰ: ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋਣ ਵਾਲੇ 3 ਕੈਦੀਆਂ ਦੇ ਮਾਮਲੇ ਵਿੱਚ ਪੁਲਿਸ ਨੇ ਔਰਤ ਸਣੇ 2 ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਕੈਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਔਰਤ ਤੇ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ। ਗ੍ਰਿਫ਼ਤਾਰ ਹੋਏ ਮੁਲਜ਼ਮ ਕੈਦੀ ਗੁਰਪ੍ਰੀਤ ਸਿੰਘ ਤੇ ਜਰਨੈਲ ਸਿੰਘ ਦੀ ਭੈਣ ਤੇ ਸਾਲਾ ਹੈ।

ਵੇਖੋ ਵੀਡੀਓ

ਜਾਂਚ ਅਧਿਕਾਰੀ ਅਨਿਲ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਔਰਤ ਪਰਮਜੀਤ ਕੌਰ ਭਗੌੜਾ ਕੈਦੀ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਭੈਣ ਹੈ ਅਤੇ ਨੌਜਵਾਨ ਗੁਰਪ੍ਰੀਤ ਸਿੰਘ ਉਸਦਾ ਸਾਲਾ ਹੈ। ਪੁਲਿਸ ਦੇ ਆਲਾ ਅਧਿਕਾਰੀਆਂ ਦੇ ਅਨੁਸਾਰ ਜੇਲ੍ਹ ਤੋੜਨ 'ਤੇ 3 ਕੈਦੀ ਫ਼ਰਾਰ ਸਨ ਜਿਸ ਤੋਂ ਬਾਅਦ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਜੇਲ ਤੋਂ ਫ਼ਰਾਰ ਹੋਏ ਕੈਦੀ ਗੁਰਪ੍ਰੀਤ ਸਿੰਘ ਅਤੇ ਜਰਨੈਲ ਸਿੰਘ ਦੀ ਭੈਣ ਅਤੇ ਸਾਲਾ ਪਰਮਜੀਤ ਨੇ ਭੱਜੇ ਹੋਏ ਕੈਦੀਆਂ ਨੂੰ ਪਨਾਹ ਦਿੱਤੀ ਸੀ। ਇਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਦੋਵਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜੇਲ ਵਿੱਚੋ ਭੱਜੇ ਕੈਦੀਆਂ ਦਾ ਸੁਰਾਗ ਮਿਲ ਜਾਵੇਗਾ।

ਇਹ ਵੀ ਪੜ੍ਹੋ: ਨਿਰਭਯਾ ਦੇ ਦੋਸ਼ੀ ਅਕਸ਼ੇ ਠਾਕੁਰ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੇ ਕੀਤਾ ਖਾਰਜ

ABOUT THE AUTHOR

...view details