24 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਟੋਲ ਪਲਾਜ਼ਾ ਵਰਕਰ ਅਤੇ ਕਿਸਾਨ ਅੰਮ੍ਰਿਤਸਰ :ਆਪਣੀਆਂ ਮੰਗਾਂ ਨੂੰ ਲੈਕੇ ਅੰਮ੍ਰਿਤਸਰ ਦੇ ਕਥੂ ਨੰਗਲ ਦੇ ਟੋਲ ਪਲਾਜ਼ਾ ਉੱਤੇ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਪੰਜਾਬ, ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਕਰਮਚਾਰੀਆਂ ਦੀ ਹੜਤਾਲ ਨੂੰ 24 ਵਾਂ ਦਿਨ ਹੋ ਗਿਆ ਹੈ। ਪਰ ਇਸ ਹੜਤਾਲ ਦਾ ਅਸਰ ਸਰਕਾਰ 'ਤੇ ਨਹੀਂ ਹੋਇਆ। ਇਸ ਤਹਿਤ ਹੁਣ ਧਰਨਾਕਾਰੀ ਮੁਆਜ਼ਮ ਅਤੇ ਕਿਸਾਨ ਮਰਨ ਵਰਤ 'ਤੇ ਬੈਠ ਗਏ ਹਨ। ਇਸ ਨੂੰ ਲੈਕੇ ਪ੍ਰਧਾਨ ਨਿਸ਼ਾਨ ਨੇ ਦੱਸਿਆ ਕਿ ਅਸੀਂ ਪਿਛਲੇ ਸੱਤ ਮਹੀਨਿਆਂ ਤੋਂ ਧਰਨੇ 'ਤੇ ਹਾਂ ਪਰ ਸਾਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। (toll plaza worker on hunger strike)
ਮਰਨ ਵਰਤ 'ਤੇ ਬੈਠੇ ਮੁਲਾਜ਼ਮ ਦੀ ਹਾਲਤ ਗੰਭੀ੍ਰ:ਉਹਨਾਂ ਕਿਹਾ ਕਿ 24 ਦਿਨ ਤੋਂ ਭੁੱਖ ਹੜਤਾਲ ਕਰਨ ਤੋਂ ਬਾਅਦ ਕੋਈ ਸੁਣਵਾਈ ਨਾ ਹੋਈ ਤਾਂ ਪਿਛਲੇ ਕੁਝ ਦਿਨਾਂ ਤੋਂ 6 ਲੋਕ ਮਰਨ ਵਰਤ'ਤੇ ਹਾਂ। ਇਹਨਾਂ ਵਿੱਚੋਂ 5 ਮੁਲਾਜ਼ਮ ਅਜੇ ਵੀ ਬੈਠੇ ਹੋਏ ਹਨ ਜਦ ਕਿ ਇੱਕ ਦੀ ਹਾਲਤ ਖਰਾਬ ਹੋ ਗਈ ਹੈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ,ਜਿਸ ਦੇ ਇਲਾਜ ਦਾ ਖਰਚ ਵੀ ਅਸੀਂ ਆਪ ਕਰ ਰਹੇ ਹਾਂ। (Amritsar News of Strike)
ਮਰਨ ਵਰਤ 'ਤੇ ਹੀ ਬੈਠੇ ਰਹਾਂਗੇ: ਇਸ ਮੌਕੇ ਪ੍ਰਧਾਨ ਨਿਸ਼ਾਨ ਨੇ ਕਿਹਾ ਕਿ ਜਿਨ੍ਹਾਂ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਉਹਨਾਂ ਮਰਨ ਵਰਤ 'ਤੇ ਹੀ ਬੈਠੇ ਰਹਾਂਗੇ।ਪ੍ਰਧਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਜਦੋਂ ਵੀ ਉਹਨਾਂ ਨੇ ਆਪਣੇ ਹੱਕ ਲਈ ਅਵਾਜ਼ ਚੁੱਕੀ ਹੈ ਉਹਨਾਂ ਨੂੰ ਪੰਜਾਬ ਦੇ ਟੋਲ ਤੋਂ ਹਟਾ ਕੇ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਬਾਹਰਲੇ ਸੂਬੇ ਦੇ ਲੋਕਾਂ ਨੂੰ ਪੰਜਾਬ ਵਿੱਚ ਲਾ ਦਿੰਦੇ ਹਨ। ਉਹਨਾਂ ਦੱਸਿਆ ਕਿ ਅਸੀਂ ਲੰਮੇ ਸਮੇਂ ਤੋਂ ਆਪਣੀ ਮੰਗ ਲਈ ਡਟੇ ਹੋਏ ਹਾਂ। ਪਰ ਸਾਡੀ ਸੁਣਵਾਈ ਨਹੀਂ ਹੋ ਰਹੀ। ਕੰਪਣੀਆਂ ਆਪ ਕਰੋੜਾਂ ਵਿੱਚ ਕਮਾਈ ਕਰਦੇ ਹਨ ਪਰ ਸਾਨੂੰ ਬਹੁਤ ਘੱਟ ਤਨਖਾਹ ਦੇ ਰਹੇ ਹਨ ਜਿਸ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ।
ਹੱਕ ਮੰਗਣ 'ਤੇ ਕਰ ਦਿੱਤੀ ਜਾਂਦੀ ਹੈ ਬਾਹਰਲੇ ਸੁਬੇ 'ਚ ਬਦਲੀ: ਉਹਨਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਸਾਨੂੰ ਬਾਹਰਲੇ ਸੂਬਿਆਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ ਤਾਂ ਸਾਡੇ ਘਰ ਦਾ ਗੁਜ਼ਾਰਾ ਕਿੰਨਾ ਔਖਾ ਹੋਵੇਗਾ। ਸਾਨੂੰ ਪੰਜਾਬ ਵਿੱਚ ਰਹਿ ਕੇ ਹੀ ਡਿਊਟੀ ਦਿੱਤੀ ਜਾਵੇ ਤਾਂ ਕਿ ਪੰਜਾਬ ਦੇ ਬਾਹਰ ਸਾਡੇ ਵਾਧੂ ਖਰਚੇ ਨਾ ਹੋਣ ਅਤੇ ਅਸੀਂ ਆਪਣੇ ਪਰਿਵਾਰ ਵਿੱਚ ਰਹ ਕੇ ਹੀ ਪਰਿਵਾਰ ਦਾ ਪਾਲਣ ਕਰ ਸਕੀਏ। ਇਸ ਮੌਕੇ ਕਿਸਾਨ ਅਤੇ ਭਲਾਈ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭਨੋਜ ਵੀ ਮੌਕੇ 'ਤੇ ਮੌਜੂਦ ਸੀ। ਧਰਨੇ ਵਿੱਚ ਅਤੇ ਉਹਨਾਂ ਦੱਸਿਆ ਕਿ ਕਿ ਅਸੀਂ ਵੀ ਇਹਨਾਂ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਵੀ ਇਹਨਾਂ ਨਾਲ ਇਸੇ ਤਰ੍ਹਾਂ ਹੀ ਡੱਟ ਕੇ ਰਹਾਂਗੇ। (Strike at kathu nangal toll plaza)