ਅੰਮ੍ਰਿਤਸਰ : ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਰਾਣਾ ਕੰਦੋਵਾਲ ਨਾਮ ਦੇ ਨੌਜਵਾਨ ਦਾ ਕਤਲ ਹੋਇਆ ਅਤੇ ਕਤਲ ਦੌਰਾਨ ਸੋਸ਼ਲ ਮੀਡੀਆ 'ਤੇ ਜੱਗੂ ਭਗਵਾਨਪੁਰੀਆ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਚੁੱਕੀ। ਜਿਸ ਤੋਂ ਬਾਅਦ ਇਹ ਕੇਸ ਪੁਲਿਸ ਲਈ ਸਿਰਦਰਦੀ ਬਣਦਾ ਜਾ ਰਿਹਾ ਸੀ ਅਤੇ ਹੁਣ ਪੁਲਿਸ ਵੱਲੋਂ ਇਸ ਕੇਸ 'ਤੇ ਕਾਰਵਾਈ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲੇ ਰਣਵੀਰ ਸਿੰਘ ਉਰਫ ਰਾਣਾ ਕੰਦੋਵਾਲੀਆ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਕਿਸੇ ਮਰੀਜ਼ ਦਾ ਹਾਲ ਚਾਲ ਜਾਨਣ ਲਈ ਪਹੁੰਚਿਆ ਸੀ। ਜਿਸ ਦੌਰਾਨ ਆਈ.ਸੀ.ਯੂ ਦੇ ਕੋਲ ਪਹੁੰਚਿਆ ਤਾਂ ਉਸ ਉਪਰ ਚਾਰ ਪੰਜ ਅਣਪਛਾਤੇ ਨੌਜਵਾਨਾਂ ਨੇ ਹੱਥਾਂ ਵਿੱਚ ਪਿਸਟਲ ਅਤੇ ਰਿਵਾਲਵਰਾਂ ਨਾਲ ਰਾਣਾ ਕੰਦੋਵਾਲੀਆ ਤੇ ਉਸ ਦਾ ਸਾਥੀ ਤੇਜਬੀਰ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ।
ਇਸ ਦੌਰਾਨ ਹਮਲੇ ਵਿੱਚ ਰਾਣਾ ਕੰਦੋਵਾਲੀਆ ਤੇ ਤੇਜਬੀਰ ਸਿੰਘ ਅਤੇ ਹਸਪਤਾਲਾਂ ਸਕਿਉਰਿਟੀ ਗਾਰਡ ਦੇ ਉਤੇ ਵੀ ਗੋਲੀਆਂ ਚਲਾ ਦਿੱਤੀਆਂ ਅਤੇ ਜਿਸ ਦੌਰਾਨ ਰਾਣਾ ਕੰਦੋਵਾਲੀ ਦੀ ਮੌਤ ਹੋ ਗਈ ਤੇ ਨੌਜਵਾਨ ਉਥੋਂ ਫਰਾਰ ਹੋ ਗਏ। ਅੱਗੇ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਵੱਖ-ਵੱਖ ਪਾਰਟੀਆਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।