ਅੰਮ੍ਰਿਤਸਰ :30 ਜੂਨ ਤੋਂ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਲੱਗ ਵਾਹਨਾਂ ਉੱਤੇ ਹਾਈਟੈਕ ਨੰਬਰ ਪਲੇਟਾਂ ਨੂੰ ਲੈ ਕੇ ਸਖ਼ਤੀ ਕਰ ਦਿੱਤੀ ਗਈ ਹੈ। ਜਿਸ ਨੂੰ ਲੈਕੇ ਜਿੱਥੇ ਕਾਨੂੰਨ ਸਖਤ ਹੈ ਤਾਂ ਉੱਥੇ ਆਮ ਲੋਕਾਂ ਦਾ ਰਵਈਆ ਵੀ ਸਖਤ ਹੁੰਦਾ ਜਾ ਰਿਹਾ ਹੈ। ਜਿੰਨਾਂ ਲੋਕਾਂ ਦੇ ਅਜੇ ਤਕ ਗੱਡੀਆਂ ਉੱਤੇ ਹਾਈਟੈਕ ਨਿੱਬੜ ਨੰਬਰ ਵਾਲੀ ਪਲੇਟ ਨਹੀਂ ਲੱਗੀ ਉਹਨਾਂ ਦੇ ਚਲਾਨ ਕਰਨ ਸਮੇਂ ਹੁਣ ਲਗਾਤਾਰ ਹੀ ਵਿਵਾਦ ਵੀ ਸਾਹਮਣੇ ਆ ਰਹੇ ਹਨ। ਜਿਸ ਨੂੰ ਲੈਕੇ ਆਮ ਲੋਕਾਂ ਅਤੇ ਪੁਲਿਸ ਵਿੱਚ ਵਿਵਾਦ ਵਧਦਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਰਾਹਗੀਰ ਦੀ ਗੱਡੀ ਉੱਤੇ ਨਵੀਂ ਨੰਬਰ ਪਲੇਟ ਨਾ ਲੱਗੇ ਹੋਣ ਨੂੰ ਲੈਕੇ ਜਦ ਚਲਾਨ ਕੱਟਿਆ ਗਿਆ ਤਾਂ ਮੌਕੇ 'ਤੇ ਹੀ ਗੱਡੀ ਚਾਲਕ ਵੱਲੋਂ ਟਰੈਫਿਕ ਕਰਮਚਾਰੀ ਨਾਲ ਬੱਦਸਲੂਕੀ ਕੀਤੀ ਗਈ।
ਪੁਲਿਸ ਵਾਲੇ ਨੇ ਫੌਜੀ ਦੀ ਗੱਡੀ ਦਾ ਕੀਤਾ ਚਲਾਨ ਤਾਂ ਹੋਇਆ ਹਾਈ ਵੋਲਟੇਜ ਡਰਾਮਾ
ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ‘ਚ ਫੌਜੀ ਦੀ ਕਾਰ ਦਾ ਚਲਾਨ ਕੱਟਣ ਕਾਰਨ ਹੰਗਾਮਾ ਹੋ ਗਿਆ। ਟਰੈਫਿਕ ਪੁਲਿਸ ਵੱਲੋਂ ਕਾਰ ਰੋਕੀ ਗਈ ਤਾਂ ਪਿਓ ਪੁੱਤ ਭੜਕ ਗਏ ਤੇ ਹੰਗਾਮਾ ਹੋ ਗਿਆ।
ਸਰਕਾਰ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਟ੍ਰੈਫਿਕ ਨਿਯਮਾਂ 'ਤੇ ਕੀਤੀ ਜਾ ਰਹੀ ਸਖ਼ਤੀ : ਮੌਕੇ 'ਤੇ ਪੁਲਿਸ ਅਤੇ ਗੱਡੀ ਚਾਲਕ ਬਹਿਸਬਾਜ਼ੀ ਕਰਦੇ ਨਜ਼ਰ ਆਏ ਇਸ ਦੌਰਾਨ ਇੱਕ ਦੂਜੇ ਨੂੰ ਗਾਲਾਂ ਤੱਕ ਕੱਢੀਆਂ ਗਈਆਂ। ਮਿਲੀ ਜਾਣਕਾਰੀ ਮੁਤਾਬਿਕ ਗੱਡੀ ਚਲਾਉਣ ਵਾਲਾ ਫੌਜੀ ਸੀ ਅਤੇ ਉਸ ਨੇ ਕਿਹਾ ਕਿ ਮੌਕੇ ਦਾ ਚਲਾਨ ਕਰਵਾ ਲਓ ਪਰ ਇਸ ਵਿਚਾਲੇ ਉਕਤ ਨੌਜਵਾਨ ਫੌਜੀ ਦੇ ਪਿਤਾ ਵੱਲੋਂ ਬਹਿਸ ਕਰਦਿਆਂ ਗਾਲਾਂ ਕੱਢਣ ਦੀ ਗੱਲ ਸਾਹਮਣੇ ਆਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਈਟੈਕ ਨੰਬਰ ਪਲੇਟਾਂ ਨਾ ਹੋਣ ਕਰਕੇ ਅਸੀਂ ਇਹਨਾਂ ਦਾ ਚਲਾਨ ਕਰਨ ਜਾ ਰਹੇ ਸੀ। ਲੇਕਿਨ ਇਹਨਾਂ ਵੱਲੋਂ ਸਾਡੇ ਨਾਲ ਬਤਮੀਜੀ ਨਾਲ ਬੋਲਿਆ ਗਿਆ ਹੈ ਅਤੇ ਅਸੀਂ ਇਸ ਇਹਨਾਂ ਦਾ ਚਲਾਨ ਕੱਟੇ ਦਿੱਤਾ।
- ਮਨਰੇਗਾ ਮਜ਼ਦੂਰਾਂ ਨੇ ਨਹਿਰੀ ਵਿਭਾਗ ਅੱਗੇ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ
- Daily Hukamnama: ੨੪ ਹਾੜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
- ਲੁਧਿਆਣਾ ਦੇ ਨਿੱਜੀ ਹੋਟਲ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ, ਨਸ਼ੇ ਨਾਲ ਮੌਤ ਦਾ ਖ਼ਦਸ਼ਾ
ਚਲਾਨ ਤੋਂ ਬਚਨ ਲਈ ਪਿਓ ਪੁੱਤ ਨੇ ਕੀਤਾ ਡਰਾਮਾ: ਪੁਲਿਸ ਅਧਿਕਾਰੀ ਨੇ ਕਿਹਾ ਕਿ ਉੱਤੋਂ ਸਖਤੀ ਦੇ ਹੁਕਮ ਹੋਣ ਦੇ ਚਲਦਿਆਂ ਅਜਿਹਾ ਕਰ ਰਹੇ ਹਾਂ ਪਰ ਸਾਡੇ ਨਾਲ ਲੋਕਾਂ ਵੱਲੋਂ ਲੜਾਈ ਝਗੜਾ ਕੀਤਾ ਜਾਂਦਾ ਹੈ ਅਤੇ ਗਾਲਾਂ ਕੱਢੀਆਂ ਜਾਂਦੀਆਂ ਹਨ। ਅਜਿਹੇ ਵਿਚ ਜਦ ਇਸ ਗੱਡੀ ਵਾਲੇ ਨੂੰ ਰੋਕਿਆ ਤਾਂ ਇਸ ਦੌਰਾਨ ਪਿਓ ਪੁੱਤ ਵੱਲੋਂ ਚਲਾਨ ਤੋਂ ਬਚਨ ਦੇ ਲਈ ਇਹ ਹਾਈ ਵੋਲਟੇਜ ਡਰਾਮਾ ਕੀਤਾ ਗਿਆ। ਉਨ੍ਹਾਂ ਦਾ ਚਲਾਣ ਵੀ ਫਾੜ ਦਿੱਤਾ ਗਿਆ ਜਿਸ ਕਰਕੇ ਪੁਲਸ ਵੱਲੋਂ ਉਨ੍ਹਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਪਿਓ ਪੁੱਤ ਨੇ ਕਿਹਾ ਕਿ ਪੁਲਿਸ ਉਹਨਾਂ ਨਾਲ ਧੱਕਾ ਕਰ ਰਹੀ ਹੈ। ਪੁਲਿਸ ਨੇ ਜਾਣ ਬੁੱਝ ਕੇ ਉਹਨਾਂ ਦਾ ਚਲਾਣ ਕੱਟ ਦਿੱਤਾ ਗਿਆ ਹੈ ਤੇ ਓਹਨਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ।