ਪੰਜਾਬ

punjab

ETV Bharat / state

ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਲੱਖਾਂ ਦੀ ਚੋਰੀ - ਘਰ ਨੂੰ ਨਿਸ਼ਾਨਾ

ਅੰਮ੍ਰਿਤਸਰ ਦੇ ਲਾਰੇਂਸ ਰੋਡ ਦੇ ਬ੍ਰਹਮ ਨਗਰ ਵਿੱਚ ਬੇਟੀ ਨੂੰ ਬੰਗਲੌਰ ਮਿਲਣ ਗਏ ਦੰਪਤੀ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ ਲੱਖਾਂ ਦੀ ਚੋਰੀ
ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ ਲੱਖਾਂ ਦੀ ਚੋਰੀ

By

Published : Sep 2, 2021, 7:11 PM IST

Updated : Sep 2, 2021, 7:20 PM IST

ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾਂ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਲਾਰੇਂਸ ਰੋਡ ਦੇ ਬ੍ਰਹਮ ਨਗਰ ਦਾ ਹੈ। ਜਿਥੇ ਆਪਣੇ ਬੇਟੀ ਨੂੰ ਬੰਗਲੌਰ ਮਿਲਣ ਗਏ ਦੰਪਤੀ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।

ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ ਲੱਖਾਂ ਦੀ ਚੋਰੀ

ਇਸ ਸੰਬਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਸ਼ਤੀਸ ਭਾਟੀਆ ਨੇ ਦੱਸਿਆ ਕਿ ਸਾਨੂੰ ਘਰ 'ਚ ਕੰਮ ਕਰਨ ਵਾਲੀ ਔਰਤ ਨੇ ਦੱਸਿਆ ਕਿ ਚੋਰੀ ਹੋਈ ਹੈ। ਜਦੋਂ ਅਸੀਂ ਆ ਕੇ ਦੇਖਿਆ ਤਾਂ ਚੋਰਾਂ ਵੱਲੋਂ ਸਾਰੇ ਤਾਲੇ ਤੋੜ ਕੇ ਅਲਮਾਰੀਆਂ ਸਾਫ਼ ਕਰ ਦਿੱਤੀਆਂ ਹਨ ਅਤੇ ਬਾਥਰੂਮ ਦੀਆਂ ਟੁੱਟੀਆਂ ਤੱਕ ਉਤਾਰ ਕੇ ਲੈ ਗਏ। ਇਸ ਚੋਰੀ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਹੋਣ ਦੀ ਜਾਣਕਾਰੀ ਹੈ।

ਇਸ ਸੰਬਧੀ ਚੌਂਕੀ ਲਾਰੇਂਸ ਰੋਡ ਦੇ ਇੰਚਾਰਜ ਅਰੁਣ ਕੁਮਾਰ ਨੇ ਦੱਸਿਆ ਕਿ ਸਾਨੂੰ ਚੋਰੀ ਸਬੰਧੀ ਸ਼ਿਕਾਇਤ ਮਿਲੀ ਹੈ। ਜਿਸ 'ਤੇ ਮੁੱਢਲੀ ਜਾਣਕਾਰੀ ਤੋਂ ਪਤਾ ਲਗਾ ਹੈ ਕਿ ਅਸ਼ੌਕ ਮਹਿਰਾ ਨਾਮ ਦੇ ਵਿਅਕਤੀ ਦੇ ਘਰ ਚੌਰੀ ਹੋਈ ਹੈ। ਜੋ ਬੀਤੇ 30 ਜੁਲਾਈ ਤੋਂ ਬੰਗਲੌਰ ਆਪਣੀ ਬੇਟੀ ਕੋਲ ਗਏ ਸਨ। ਉਹਨਾਂ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚਣਾ ਸੀ। ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰਾਂ ਨੂੰ ਫੜਨ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ:- ਪਸ਼ੂਆਂ ਨਾਲ ਭਰਿਆ ਟਰੱਕ ਕਾਬੂ

Last Updated : Sep 2, 2021, 7:20 PM IST

ABOUT THE AUTHOR

...view details