ਅੰਮ੍ਰਿਤਸਰ:ਬੀਤੀ ਰਾਤ ਭਾਰੀ ਮੀਂਹ ਪੈਣ ਨਾਲ ਸਰਹੱਦੀ ਇਲਾਕੇ ਵਿੱਚ ਕਿਸਾਨਾਂ (Farmers) ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਲਗਾਤਾਰ ਪੈ ਰਿਹੇ ਮੀਂਹ (rain) ਨੇ ਕਿਸਾਨਾਂ (Farmers) ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਕਿਉਂਕਿ ਮੀਂਹ (rain) ਨਾਲ ਹੋਈ ਗੜ੍ਹੇਮਾਰੀ ਨਾਲ ਕਿਸਾਨਾਂ (Farmers) ਦੇ ਖੇਤਾਂ ‘ਚ ਪੱਕੀ ਝੋਨੇ ਦੀ ਫ਼ਸਲ ਨੂੰ ਵਿਛਾ ਦਿੱਤਾ ਹੈ। ਜਿਸ ਨਾਲ ਕਿਸਾਨਾਂ (Farmers) ਦੀ ਫ਼ਸਲ ਦੇ ਝਾੜ ਵਿੱਚ ਕਾਫ਼ੀ ਗਿਰਾਵਟ ਆਉਣ ਦਾ ਖਾਦਸਾ ਜਤਾਇਆ ਜਾ ਰਿਹਾ ਹੈ।
ਇੱਕ ਪਾਸੇ ਜਿੱਥੇ ਇਸ ਮੀਂਹ (rain) ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਖ਼ਰਾਬ ਹੋ ਰਹੀ ਹੈ ਤਾਂ ਦੂਜੇ ਪਾਸੇ ਮੰਡੀਆਂ ਵਿੱਚ ਪਈ ਝੋਨੇ (Paddy) ਦੀ ਫ਼ਸਲ ਦਾ ਵੀ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ। ਮੰਡੀਆ ਵਿੱਚ ਕਿਸਾਨਾਂ (Farmers) ਨਾਲ-ਨਾਲ ਆੜ੍ਹਤੀਆਂ ਦਾ ਨੁਕਸਾਨ ਹੋ ਰਿਹਾ ਹੈ।
ਇਸ ਸਬੰਧੀ ਕਿਸਾਨਾਂ (Farmers) ਨੇ ਕਿਹਾ ਕਿ ਉਨ੍ਹਾਂ ਦਾ ਮੀਂਹ (rain) ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਖੇਤਾਂ ਵਿੱਚ ਖੜ੍ਹੀ ਝੋਨੇ (Paddy) ਦੀ ਫ਼ਸਲ ਜ਼ਮੀਨ ‘ਤੇ ਵਿਛ ਗਈ ਜਿਸ ਨਾਲ ਝੋਨੇ ਦੇ ਦਾਣੇ ਪਾਣੀ ‘ਚ ਡੁੱਬ ਚੁੱਕੇ ਹਨ ਅਤੇ ਪਾਣੀ ਵਿੱਚ ਦਾਣਾ ਡੁੱਬਣ ਕਾਰਨ ਝੋਨੇ (Paddy) ਦੀ ਸਾਰੀ ਫ਼ਸਲ ਖ਼ਰਾਬ ਹੋ ਚੁੱਕੀ ਹੈ।