ਅੰਮ੍ਰਿਤਸਰ: ਜ਼ਿਲ੍ਹੇ ਦੀ ਕੋਟ ਖਾਲਸਾ ਗਲੀ ਇੰਦਰਪੁਰੀ ਵਿੱਚ ਦੇਰ ਰਾਤ ਇੱਕ ਘਰ ਦੇ ਵਿੱਚ ਏਸੀ ਬਲਾਸਟ ਹੋ ਗਿਆ। ਘਰ ’ਚ ਮੌਜੂਦ ਲੋਕਾਂ ਨੇ ਮੁਹੱਲੇ ਵਿੱਚ ਰੌਲਾ ਪਾਇਆ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਰਲ ਕੇ ਅੱਗ ’ਤੇ ਕਾਬੂ ਪਾਇਆ। ਏਸੀ ਦੇ ਬਲਾਸਟ ਹੋਣ ਦੇ ਕਾਰਨਾਂ ਦਾ ਫਿਲਹਾਲ ਕੁਝ ਪਤਾ ਨਹੀਂ ਚੱਲ ਸਕਿਆ, ਪਰ ਘਰ ਵਾਲਿਆਂ ਦੇ ਮੁਤਾਬਕ ਉਨ੍ਹਾਂ ਨੇ ਇਹ ਸ਼ਿਕਾਇਤ ਜਿਸਦੇ ਕੋਲ ਏਸੀ ਖਰੀਦਿਆ ਸੀ ਉਸ ਨੂੰ ਦਿੱਤੀ ਹੈ ਤਾਂ ਦੁਕਾਨਦਾਰ ਨੇ ਆਪਣਾ ਪੱਲੜਾ ਝਾੜ ਬਿਜਲੀ ਦੀ ਵਾਇਰਿੰਗ ’ਤੇ ਸਵਾਲ ਕੀਤੇ।
ਇਹ ਵੀ ਪੜੋ: ਨਵਜੋਤ ਸਿੰਘ ਸਿੱਧੂ ਨੇ ਅੱਜ ਇਹਨਾਂ ਆਗੂਆਂ ਨਾਲ ਕੀਤੀ ਬੈਠਕ