ਸਰਕਾਰ ਨੂੰ ਚੋਣਾਂ 'ਚ ਲੋਕ ਦੇਣਗੇ ਮੂੰਹ ਤੋੜਵਾਂ ਜਵਾਬ: ਸੁਖਬੀਰ ਬਾਦਲ
ਅੰਮ੍ਰਿਤਸਰ ਦੇ ਅਟਾਰੀ ਹਲਕੇ 'ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਰੈਲੀ ਨੂੰ ਕੀਤਾ ਸੰਬੋਧਨ ਤੇ ਕਾਂਗਰਸ 'ਤੇ ਵਿੰਨ੍ਹੇ ਨਿਸ਼ਾਨੇ, ਕਿਹਾ ਸਰਕਾਰ ਨੂੰ ਚੋਣਾਂ ਵਿੱਚ ਲੋਕ ਦੇਣਗੇ ਮੂੰਹ ਤੋੜ ਜਵਾਬ।
ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਟਾਰੀ ਹਲਕੇ ਵਿੱਚ ਇਕ ਰੈਲੀ ਨੂੰ ਸੰਬੋਧਨ ਕੀਤਾ ਗਿਆ। ਬਾਦਲ ਨੇ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਸਰਕਾਰਅਜੇ ਘਰ ਵਿੱਚ ਹੀ ਸੁੱਤੀ ਪਈ ਹੈ, ਬਾਹਰ ਨਹੀਂ ਨਿਕਲੀ।
ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ ਜਿਸ ਦਾ ਨਤੀਜਾ ਉਨ੍ਹਾਂ ਨੂੰ ਚੋਣ ਵਿੱਚ ਭੁਗਤਣਾ ਪੈਣਾ ਹੈ ਅਤੇ ਕਾਂਗਰਸ ਦੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ।