ਅੰਮ੍ਰਿਤਸਰ :ਅੰਮ੍ਰਿਤਸਰ ਵਿਖੇ ਸਿਵਲ ਹਸਪਤਾਲ ਦੇ ਵਿੱਚ ਸਕਿਉਰਟੀ ਗਾਰਡ ਦੀ ਡਿਊਟੀ ਨਿਭਾਅ ਰਹੇ 43 ਦੇ ਕਰੀਬ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਅੱਜ ਹਸਪਤਾਲ ਪ੍ਰਸ਼ਾਸਨ ਤੇ ਠੇਕੇਦਾਰੀ ਸਿਸਟਮ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਅਸੀਂ ਪਿਛਲੇ 13-14 ਸਾਲ ਤੋਂ ਹਸਪਤਾਲ ਦੇ ਅੰਦਰ ਠੇਕੇਦਾਰੀ ਸਿਸਟਮ 'ਤੇ ਕੰਮ ਕਰ ਰਹੇ ਹਾਂ। ਪਰ ਸਾਨੂੰ ਅੱਜ ਤੱਕ ਕਦੀ ਵੀ ਬਿਨਾਂ ਮੰਗੇ ਭਤਾ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸਾਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਅਜੇ ਤੱਕ ਤਨਖਾਹ ਨਹੀ ਮਿਲੀ। ਜਿਸ ਦੇ ਚਲਦਿਆਂ ਸਾਡੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ।
ਹਸਪਤਾਲ ਕਰਮਚਾਰੀਆਂ ਨੂੰ ਨਹੀਂ ਮਿਲੀ ਤਨਖ਼ਾਹ ਤਾਂ ਮੁਲਾਜ਼ਮਾਂ ਦਾ ਫੁੱਟਿਆ ਗੁੱਸਾ
Hospital Employee on Strike : ਅੰਮ੍ਰਿਤਸਰ ਦੇ ਹਸਪਤਾਲ ਵਿੱਚ 43 ਕਰਮਚਾਰੀਆਂ ਨੂੰ ਤਿੰਨ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਜਿਸ ਕਾਰਨ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਕਰਮਚਾਰੀਆਂ ਨੇ ਕਿਹਾ ਕਿ ਸਾਡੇ ਖਰਚੇ ਪੂਰੇ ਨਹੀਂ ਹੋ ਰਹੇ।
Published : Jan 2, 2024, 4:51 PM IST
ਮੁਲਜ਼ਮਾਂ ਨੂੰ ਸਹੂਲਤਾਂ ਤੋਂ ਵਾਂਝਾ ਕਰ ਰਹੇ ਹਸਪਤਾਲ ਵਾਲੇ : ਉਹਨਾਂ ਕਿਹਾ ਇੰਨੀ ਵੱਧ ਰਹੀ ਮਹਿੰਗਾਈ ਦੇ ਚਲਦੇ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰੀਏ ਇਹ ਸਮਝ ਤੋਂ ਪਰੇ ਹੈ। ਜਦੋਂ ਤੱਕ ਅਸੀਂ ਪ੍ਰਸ਼ਾਸਨ ਕੋਲੋਂ ,ਆਪਣੀ ਤਨਖਾਹ ਦੀ ਮੰਗ ਨਹੀਂ ਕਰਦੇ ਉਹ ਤੱਕ ਸਾਨੂੰ ਤਨਖਾਹ ਨਹੀਂ ਮਿਲਦੀ, ਤੇ ਨਾ ਹੀ ਸਰਕਾਰ ਵੱਲੋਂ ਬਣਦੀਆਂ ਜੋ ਸਾਡੀਆਂ ਸਹੂਲਤਾਂ ਹਨ ਸਾਨੂੰ ਦਿੱਤੀਆਂ ਜਾ ਰਹੀਆਂ ਹਨ। ਜਿਹਦੇ ਚਲਦੇ ਅਸੀਂ ਇਹ ਰੋਸ਼ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਏ ਪਏ ਹਾਂ। ਉਹਨਾਂ ਕਿਹਾ ਕਿ ਅਸੀਂ ਕਈ ਵਾਰ ਹਸਪਤਾਲ ਪ੍ਰਸ਼ਾਸਨ ਅੱਗੇ ਵੀ ਅਪੀਲ ਕਰ ਚੁੱਕੇ ਹਾਂ ਪਰ ਸਾਨੂੰ ਇੱਕੋ ਜਵਾਬ ਮਿਲਦਾ ਹੈ ਕਿ ਖਾਤੇ ਵਿੱਚ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹਨ। ਮਜ਼ਬੂਰਨ ਸਾਨੂੰ ਅੱਜ ਧਰਨਾ ਪ੍ਰਦਰਸ਼ਨ ਕਰਨ ਨਾ ਪਿਆ ਰਿਹਾ ਹੈ। ਮੁਲਾਜ਼ਮਾਂ ਨੇ ਕਿਹਾ ਕਿ ਸਾਡੀ ਇੱਕੋ ਮੰਗ ਹੈ ਕਿ ਸਾਨੂੰ ਹਰ ਮਹੀਨੇ ਸਾਡੀ ਬਣਦੀ ਤਨਖ਼ਾਹ ਦਿੱਤੀ ਜਾਵੇ ਤੇ ਸਾਡੇ ਖਾਤਿਆਂ ਵਿੱਚ ਪਾਈ ਜਾਵੇ ਤਾਂ ਜੋ ਤੇ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ।
- ਟਰਾਂਸਪੋਟਰਾਂ ਦੀ ਹੜਤਾਲ ਕਾਰਣ ਪੈਟਰੋਲ ਪੰਪਾਂ 'ਤੇ ਮੁੱਕਿਆ ਤੇਲ, ਮਚੀ ਹਾਹਾਕਾਰ, 160 ਰੁਪਏ ਲੀਟਰ ਪੈਟਰੋਲ ਖਰੀਦਣ ਲਈ ਲੋਕ ਹੋਏ ਮਜਬੂਰ
- ਕੇਂਦਰ ਸਰਕਾਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਦੇਸ਼ ਭਰ ਦੇ ਟਰੱਕ-ਬੱਸ ਡਰਾਈਵਰਾਂ ਵਲੋਂ ਵਿਰੋਧ, ਰੇਲ ਗੱਡੀਆਂ ਤੋਂ ਲੈ ਕੇ ਏਅਰ ਫੋਰਸ ਹੋਵੇਗੀ ਪ੍ਰਭਾਵਿਤ !
- ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ; ਪੈਟਰੋਲ ਪੰਪਾਂ 'ਤੇ ਲੱਗੀਆਂ ਲਾਈਨਾਂ, ਲੋਕ ਸਟੋਰ ਕਰ ਰਹੇ ਤੇਲ
ਹਸਪਤਾਲ ਪ੍ਰਸ਼ਾਸਨ ਨੇ ਦਿੱਤੀ ਸਫਾਈ :ਉੱਥੇ ਹੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਸੁਨੀਲ ਧਵਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹਨਾਂ ਮੁਲਜ਼ਮਾਂ ਦੀ ਮੰਗ ਦੇ ਨਾਲ ਸਹਿਮਤ ਹਾਂ ਕਿਉਂਕਿ ਕੁਝ ਸਮੇਂ ਤੋਂ ਪਿਛਲੇ ਦੋ ਤਿੰਨ ਮਹੀਨੇ ਤੋਂ ਉਹਨਾਂ ਦੀ ਤਨਖ਼ਾਹ ਦੇਰੀ ਨਾਲ ਆ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਗੱਲ ਇਹ ਹੈ ਵੀ ਸਾਡੇ ਕੋਲ ਹਸਪਤਾਲ ਵਿੱਚ ਕੁਝ ਸਮੇਂ ਲਈ ਫ਼ੰਡ ਦੀ ਕਮੀ ਆ ਰਹੀ ਹੈ। ਜਿਸ ਦੇ ਸਬੰਧੀ ਵੱਡੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਹਸਪਤਾਲ ਦਾ ਇੱਕ ਸਿਸਟਮ ਹੈ ਜਿੱਥੇ ਅਸੀਂ ਮਰੀਜ਼ ਦੇਖਦੇ ਆ ਮਰੀਜ਼ਾਂ ਤੋਂ ਪੈਸੇ ਇਕੱਠੇ ਹੁੰਦੇ ਹੈ। ਉਹ ਆਉਂਦੇ ਹੈ ਉਸ ਤੋਂ ਇਲਾਵਾ ਹਸਪਤਾਲ਼ ਦੇ ਅੰਦਰ ਜਿਹੜੇ ਮਰੀਜ਼ਾਂ ਦਾ ਇਲਾਜ ਹੂੰਦਾ ਹੈ। ਉਹਨਾਂ ਦੇ ਪੈਸੇ ਆਉਂਦੇ ਹਨ। ਹਸਪਤਾਲ ਪ੍ਰਸ਼ਾਸਨ ਵੱਲੋਂ ਕਿਸੇ ਦੀ ਤਨਖਾਹ ਨਹੀਂ ਰੋਕੀ ਜਾ ਰਹੀ ਬਸ ਕੁਝ ਸਮੇਂ ਤੱਕ ਸਭ ਨੂੰ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ।