ਅੰਮ੍ਰਿਤਸਰ: ਪੀਪੀਈ ਕਿੱਟ ਘੁਟਾਲੇ ਨੂੰ ਬੇਨਕਾਬ ਕਰਨ ਵਾਲੇ ਡਾਕਟਰ ਸ਼ਿਵਚਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਸ਼ਿਵਚਰਨ ਸਿੰਘ ਮੈਡੀਕਲ ਕਾਲਜ ਦੇ ਮੈਡੀਕਲ ਵਿਭਾਗ ਦੇ ਹੈੱਡ ਹਨ।
ਵਿਭਾਗ ਨੇ ਡਾ. ਸ਼ਿਵਚਰਨ ਸਿੰਘ ਕੰਮ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਨੂੰ ਮੁਅੱਤਲ ਕੀਤਾ ਹੈ। ਦੱਸ ਦੇਈਏ ਕਿ ਡਾ. ਸ਼ਿਵਚਰਨ ਸਿੰਘ ਦੀ ਨਿਗਰਾਨੀ ਹੇਠ ਕੋਵਿਡ-19 ਦਾ ਕੰਮ ਵਧੀਆ ਚੱਲ ਰਿਹਾ ਸੀ। ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਵਿਭਾਗ ਨੇ ਸ਼ਿਵਚਰਨ ਸਿੰਘ ਨੂੰ 1 ਜੁਲਾਈ ਤੋਂ ਅੰਮ੍ਰਿਤਸਰ ਤੋਂ ਪਟਿਆਲਾ ਮੈਡੀਕਲ ਕਾਲਜ ਭੇਜ ਦਿੱਤਾ ਸੀ।