ਪੰਜਾਬ

punjab

ETV Bharat / state

'ਨਵਜੋਤ ਸਿੰਘ ਸਿੱਧੂ ਬਣਨਗੇ 2022 ਚ ਮੁੱਖਮੰਤਰੀ'

ਨਵਜੋਤ ਸਿੰਘ ਸਿੱਧੂ ਦੇ ਖੇਮੇ ਦੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ 2022 ਦੀਆਂ ਚੋਣਾਂ ਚ ਮੁੱਖ ਮੰਤਰੀ ਬਣਨਗੇ। ਇਸ ਦੌਰਾਨ ਸਿੱਧੂ ਸਮਰਥਕ ਹਰਪਾਲ ਸਿੰਘ ਵੱਲੋਂ ਵੱਖ ਵੱਖ ਥਾਵਾਂ ’ਤੇ ਬੋਰਡ ਲਗਵਾਏ ਜਾ ਰਹੇ ਹਨ

'ਨਵਜੋਤ ਸਿੰਘ ਸਿੱਧੂ ਬਣਨਗੇ 2022 ਚ ਮੁੱਖਮੰਤਰੀ'
'ਨਵਜੋਤ ਸਿੰਘ ਸਿੱਧੂ ਬਣਨਗੇ 2022 ਚ ਮੁੱਖਮੰਤਰੀ'

By

Published : Jul 19, 2021, 4:56 PM IST

ਅੰਮ੍ਰਿਤਸਰ: ਬੀਤੇ ਦਿਨ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸਦੇ ਨਾਲ ਹੀ ਸਿੱਧੂ ਸਮਰਥਕਾਂ ’ਚ ਖੁਸ਼ੀ ਮਨਾਈ ਜਾ ਰਹੀ ਹੈ। ਹੁਣ ਦੂਜੇ ਪਾਸੇ ਕਾਂਗਰਸ ਵੱਲੋਂ 2022 ਦੀਆਂ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਖੀਂਚ ਦਿੱਤੀਆਂ ਹਨ।

'ਨਵਜੋਤ ਸਿੰਘ ਸਿੱਧੂ ਬਣਨਗੇ 2022 ਚ ਮੁੱਖਮੰਤਰੀ'

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਖੇਮੇ ਦੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ 2022 ਦੀਆਂ ਚੋਣਾਂ ਚ ਮੁੱਖ ਮੰਤਰੀ ਬਣਨਗੇ। ਇਸ ਦੌਰਾਨ ਸਿੱਧੂ ਸਮਰਥਕ ਹਰਪਾਲ ਸਿੰਘ ਵੱਲੋਂ ਵੱਖ ਵੱਖ ਥਾਵਾਂ ’ਤੇ ਬੋਰਡ ਲਗਵਾਏ ਜਾ ਰਹੇ ਹਨ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ 2022 ਦੇ ਵਿੱਚ ਮੁੱਖ ਮੰਤਰੀ ਵੀ ਬਣਾਇਆ ਜਾਵੇਗਾ। ਪੰਜਾਬ 2022 ਦੀਆਂ ਚੋਣਾਂ ਦੌਰਾਨ ਲੀਹ ’ਤੇ ਆਵੇਗਾ ਅਤੇ ਉਹ ਮੁੜ ਸੋਨੇ ਦੀ ਚਿੜੀਆ ਬਣੇਗਾ।

ਨਵਜੋਤ ਸਿੰਘ ਸਿੱਧੂ ਇੱਕ ਸਾਫ ਸ਼ਖਸੀਅਤ ਵਾਲੇ ਇਨਸਾਨ ਹਨ ਅਤੇ ਉਨ੍ਹਾਂ ਦੇ ਖਿਲਾਫ ਕੋਈ ਵੀ ਭ੍ਰਿਸ਼ਟਾਚਾਰ ਦਾ ਕੇਸ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਭਲਕੇ ਅੰਮ੍ਰਿਤਸਰ ਆਉਣਗੇ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਅਤੇ ਰਾਮਤੀਰਥ ਵਾਲਮੀਕੀ ਤੀਰਥ ਵੀ ਨਤਮਸਤਕ ਹੋਣਗੇ।

ਇਹ ਵੀ ਪੜੋ: ਪੰਜਾਬ ਕਾਂਗਰਸ ਭਵਨ 'ਤੇ ਵੀ 'ਸਿੱਧੂ ਦੀ ਸਰਦਾਰੀ'

ABOUT THE AUTHOR

...view details