ਅੰਮ੍ਰਿਤਸਰ: ਜਿਸ ਤਰ੍ਹਾਂ ਹੀ 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਉਸੇ ਤਰ੍ਹਾਂ ਹੀ ਸਿਆਸੀ ਗਲਿਆਰੇ ਵਿੱਚ ਹੜਕਮ ਮਚਣਾ ਸ਼ੁਰੂ ਹੋ ਗਿਆ। ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਆਪਸੀ ਜੰਗ ਚੱਲ ਰਹੀ ਸੀ, ਜੋ ਕਿ ਪਹਿਲਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ‘ਚ ਰਹੀ।
ਪੋਸਟਰਾਂ ਨੂੰ ਲੈਕੇ ਸਿੱਧੂ ਤੇ ਸੀਐੱਮ ਕੈਪਟਨ ਦੇ ਸਮਰਥਕ ਆਮੋ-ਸਾਹਮਣੇ ਹੋਣ ਅੰਮਿ੍ਤਸਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ, ਜਿਸ ਵਿੱਚ ਲਿਖਿਆ ਸੀ, ਕਿ ਪੰਜਾਬ ਦਾ ਇੱਕ ਹੀ ਕੈਪਟਨ ਅਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਵੀ ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ, ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਲਿਖਿਆ ਜਾ ਰਿਹਾ ਹੈ 'ਸਾਰਾ ਪੰਜਾਬ ਸਿੱਧੂ ਦੇ ਨਾਲ' ਹੈ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਰਾਜਬੀਰ ਸਿੰਘ ਜੌਹਲ ਨੇ ਕਿਹਾ, ਕਿ ਅਸੀਂ ਲੜ ਨਹੀਂ ਰਹੇ, ਅਸੀਂ ਸਿਰਫ਼ ਲੋਕਾਂ ਦੇ ਕਹਿਣ ‘ਤੇ ਅਜਿਹਾ ਕਰ ਰਹੇ ਹਾਂ, ਉਨ੍ਹਾਂ ਨੇ ਕਿਹਾ, ਕਿ ਪੰਜਾਬ ਦੇ ਲੋਕਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਦੇਖਣਾ ਚਾਹੁੰਦੇ ਹਨ।
ਇਨ੍ਹਾਂ ਨੇ ਕਿਹਾ, ਕਿ ਜਦੋਂ ਅਸੀਂ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਜਾਂਦੇ ਹਾਂ, ਤਾਂ ਅਕਸਰ ਲੋਕਾਂ ਦਾ ਕਹਿਣਾ ਹੁੰਦਾ ਹੈ, ਕਿ ਕਾਂਗਰਸ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਮੁਤਾਬਿਕ ਲੋਕਾਂ ਦਾ ਕਹਿਣਾ ਹੈ, ਕਿ ਜੇਕਰ ਅੱਜ ਦੇ ਕਰਜ਼ਾਈ ਪੰਜਾਬ ਨੂੰ ਕੋਈ ਤਰੱਕੀ ਵੱਲ ਲੈਕੇ ਜਾ ਸਕਦਾ ਹੈ, ਤਾਂ ਉਹ ਸਿਰਫ਼ ਨਵਜੋਤ ਸਿੰਘ ਸਿੱਧੂ ਹੀ ਹਨ।
ਇਹ ਵੀ ਪੜ੍ਹੋ:ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸਿੱਧੂ ਤੇ ਕੈਪਟਨ ਦੇ ਸਮਰਥਕਾਂ ਵਿਚਾਲੇ ਪੋਸਟਰੀ ਜੰਗ