ਅੰਮ੍ਰਿਤਸਰ: ਸ਼ਹਿਰ ਵਿੱਚ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿੱਧੂ ਸਭ ਤੋਂ ਵੱਡਾ ਗੱਪੀ ਤੇ ਜ਼ੁਮਲੇ ਬਾਜ ਹੈ ਤੇ ਉਹ ਫੇਲ ਸਾਂਸਦ ਤੇ ਕਲਚਰ ਮੰਤਰੀ ਹੈ।
ਸਿੱਧੂ ਸਭ ਤੋਂ ਵੱਡਾ ਜ਼ੁਮਲੇਬਾਜ ਹੈ: ਸ਼ਵੇਤ ਮਲਿਕ
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਹੁਣ ਜਲਿਆਂਵਾਲਾ ਬਾਗ਼ ਦੀ 100 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਹੈ। ਇਸ ਲਈ ਸ਼ਹੀਦਾਂ ਦੀ ਭੂਮੀ ਜਲਿਆਂਵਾਲਾ ਬਾਗ਼ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ ਹੋ ਗਈ ਹੈ।
ਸ਼ਵੇਤ ਮਲਿਕ
ਸ਼ਵੇਤ ਮਲਿਕ ਨੇ ਕਿਹਾ ਕਿ ਮੈਂ ਸਿੱਧੂ ਨੂੰ ਪੁੱਛਦਾ ਹਾਂ ਕਿ ਉਹ ਦੱਸ ਸਾਲ ਸਾਂਸਦ ਰਿਹਾ ਉਸ ਨੇ ਖ਼ੁਦ ਜਲਿਆਂਵਾਲੇ ਬਾਗ਼ ਲਈ ਕੀ ਕੀਤਾ? ਸ਼ਵੇਤ ਮਲਿਕ ਨੇ ਤੰਜ ਕਸਦਿਆਂ ਕਿਹਾ ਕਿ ਸਿੱਧੂ ਕੋਈ ਪੰਜ ਟੈਂਡਰ ਦੱਸੇ ਜੋ ਗੁਰੂ ਨਗਰੀ ਅੰਮ੍ਰਿਤਸਰ ਲਈ ਲੈ ਕੇ ਆਇਆ ਹੋਵੇ।
ਦੱਸ ਦਈਏ, ਨਵਜੋਤ ਸਿੰਘ ਸਿੱਧੂ ਵਲੋਂ ਭਾਜਪਾ 'ਤੇ ਦੋਸ਼ ਲਗਾਇਆ ਗਿਆ ਸੀ ਕਿ ਭਾਜਪਾ ਨੇ ਜਲੀਆਂਵਾਲਾ ਬਾਗ਼ ਲਈ ਕੁਝ ਨਹੀਂ ਕੀਤਾ। ਇਸ ਦਾ ਜਵਾਬ ਦੇਣ ਲਈ ਭਾਜਪਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ