ਪੰਜਾਬ

punjab

ETV Bharat / state

ਸੁਨਿਆਰੇ ਕੋਲੋ ਗਨ ਪੁਆਇੰਟ ’ਤੇ ਸਾਢੇ ਸੱਤ ਲੱਖ ਲੁੱਟਕੇ ਲੁਟੇਰੇ ਹੋਏ ਫ਼ਰਾਰ

ਪ੍ਰੀਤ ਨਗਰ ਦੀ ਸੜਕ ’ਤੇ ਬਣੇ ਐਚਡੀਐਫਸੀ ਬੈਂਕ ਨਜ਼ਦੀਕ ਰਾਜੇਸ਼ ਜਵੈਲਰਜ਼ ਤੋਂ ਚਾਰ ਲੁਟੇਰਿਆ ਵਲੋਂ ਗਹਿਣੇ ਸਮੇਤ ਨਕਦੀ ਲੁੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਡਾ ਲੋਪੋਕੇ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਤਸਵੀਰ
ਤਸਵੀਰ

By

Published : Mar 4, 2021, 12:27 PM IST

ਅੰਮ੍ਰਿਤਸਰ: ਪ੍ਰੀਤ ਨਗਰ ਦੀ ਸੜਕ ’ਤੇ ਬਣੇ ਐਚਡੀਐਫਸੀ ਬੈਂਕ ਨਜ਼ਦੀਕ ਰਾਜੇਸ਼ ਜਵੈਲਰਜ਼ ਤੋਂ ਚਾਰ ਲੁਟੇਰਿਆ ਵਲੋਂ ਗਹਿਣੇ ਸਮੇਤ ਨਕਦੀ ਲੁੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਸੁਨਿਆਰੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਾਮ ਨੂੰ ਉਨ੍ਹਾਂ ਦੀ ਦੁਕਾਨ ‘ਤੇ ਚਾਰ ਅਣਪਛਾਤੇ ਵਿਅਕਤੀ ਜੋ ਕਾਰ 'ਤੇ ਆਏ ਸਨ ਸਾਰੇ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਪਿਸਟਲ ਨਾਲ ਸਿੱਧਾ ਫਾਇਰ ਮੇਰੇ 'ਤੇ ਕੀਤਾ ਪਰ ਗੋਲੀ ਮੈਨੂੰ ਛੂਹ ਕੇ ਲੰਘ ਗਈ, ਇਸ ਦੌਰਾਨ ਬਚਾਉਣ ਲਈ ਮੇਰਾ ਬੇਟਾ ਦੀਪਕ ਕੁਮਾਰ ਮੂਹਰੇ ਆਇਆ ਤਾਂ ਲੁਟੇਰਿਆਂ ਨੇ ਉਸ ਦੇ ਸਿਰ 'ਚ ਪਿਸਟਲ ਦਾ ਬੱਟ ਮਾਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ।

ਲੁਟੇਰੇ ਦੁਕਾਨ 'ਚੋਂ 20 ਕਿੱਲੋ ਦੇ ਕਰੀਬ ਚਾਂਦੀ ਅਤੇ 250 ਗ੍ਰਾਮ ਸੋਨੇ ਦੇ ਕੋੋਕੇ ਤੇ ਨਕਦੀ ਵੀ ਲੁੱਟਕੇ ਫਰਾਰ ਹੋ ਗਏ।

ਇਸ ਮੌਕੇ ਤੇ ਡੀਐਸਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ, ਥਾਣਾ ਮੁਖੀ ਹਰਪਾਲ ਸਿੰਘ ਸੋਹੀ ਨੇ ਘਟਨਾ ਦਾ ਜਾਇਜ਼ਾ ਲਿਆ। ਅੱਡਾ ਲੋਪੋਕੇ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ABOUT THE AUTHOR

...view details