ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਦਿਨੋਂ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਲੋਕਾਂ ਦਾ ਆਸਾਨੀ ਨਾਲ ਜੀਵਨ ਬਤੀਤ ਕਰਨਾ ਮੁਸ਼ਕਿਲ ਹੋ ਰਿਹਾ ਹੈ। ਅਜਿਹੀ ਹੀ ਇੱਕ ਲੁੱਟ ਦੀ ਵਾਰਦਾਤ ਅੰਮ੍ਰਿਤਸਰ ਦੇ ਸੋਇਆ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਚਾਰ ਵਿਆਕਤੀ ਪੈਟਰੋੋਲ ਪੰਪ ਤੇ ਆਏ ਅਤੇ ਪਿਸਤੌਲ ਦੀ ਨੋਕ ’ਤੇ ਉੱਥੇ ਕੰਮ ਕਰਨ ਵਾਲੇ ਕਰਿੰਦੇ ਤੋ ਪੈਸੇ ਖੋ ਕੇ ਭੱਜ ਗਏ। ਇਹਨਾਂ ਅਣਪਛਾਤੇ ਨੌਜਵਾਨਾਂ ਨੇ ਦਿਨ ਦਿਹਾੜੇ ਬਿਨਾ ਕਿਸੇ ਡਰ ਤੋਂ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਵਿੱਚੋਂ ਦੋ ਵਿਆਕਤੀ ਐਕਟਿਵਾਂ 'ਤੇ ਦੋ ਵਿਆਕਤੀ ਮੋਟਰਸਾਇਕਲ ’ਤੇ ਸਵਾਰ ਸਨ।
ਲੁਟੇਰਿਆਂ ਨੇ ਕਿਵੇਂ ਕੀਤੀ ਲੁੱਟ, ਦੇਖੋ ਸੀਸੀਟੀਵੀ - ਪੈਟਰੋਲ ਪੰਪ ’ਤੇ ਲੁੱਟ
ਚਾਰ ਵਿਆਕਤੀ ਪੈਟਰੋੋਲ ਪੰਪ ਤੇ ਆਏ ਅਤੇ ਪਿਸਤੌਲ ਦੀ ਨੋਕ ’ਤੇ ਉੱਥੇ ਕੰਮ ਕਰਨ ਵਾਲੇ ਕਰਿੰਦੇ ਤੋ ਪੈਸੇ ਖੋ ਕੇ ਭੱਜ ਗਏ।
ਲੁਟੇਰਿਆਂ ਨੇ ਕਿਵੇਂ ਕੀਤੀ ਲੁੱਟ, ਦੇਖੋ ਸੀਸੀਟੀਵੀ
ਇੱਕ ਨੌਜਵਾਨ ਨੇ ਪੈਟਰੋਲ ਪਾਉਂਦੇ ਹੋੇਏ ਪਿਸਤੌਲ ਕੱਢ ਲਈ ਪੈਟਰੋਲ ਪੰਪ ਦੇ ਕਰਿੰਦੇ ਤੋਂ 71000 ਰੁਪਏ ਖੋ ਗਏ। ਇਹ ਸਾਰੀ ਘਟਨਾ ਦਾ ਸੀਸੀਟੀਵੀ ’ਚ ਕੈਦ ਹੋ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਵੀਡੀਓ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।