ਅੰਮ੍ਰਿਤਸਰ:ਵੇਰਕਾ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਪੋਤੇ ਅਤੇ ਦਾਦੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਕੁੱਟਮਾਰ ਵਿੱਚ ਦਾਦਾ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਰਮੇਸ਼ ਕੁਮਾਰ ਵੇਰਕਾ ਨੇ ਦੱਸਿਆ ਕਿ ਮੇਰੇ ਦੋ ਪੋਤੇ ਰਮਨ ਕੁਮਾਰ (10) ਅਤੇ ਰੋਹਿਤ ਕੁਮਾਰ (6) ਗੁਰਦੁਆਰਾ ਨਾਨਕਸਰ ਵੇਰਕਾ ਨੇੜੇ ਸਥਿਤ ਵਿਸ਼ਵ ਪਬਲਿਕ ਸਕੂਲ ਵਿਚ ਪੜ੍ਹਦੇ ਹਨ।
ਰਮਨ ਕੁਮਾਰ ਤੀਜੀ ਜਮਾਤ ਅਤੇ ਰੋਹਿਤ ਕੁਮਾਰ ਐੱਲਕੇਜੀ (LKG) ਕਲਾਸ ਵਿੱਚ ਪੜਦਾ ਹੈ। ਵੀਰਵਾਰ ਨੂੰ ਦੋਵੇਂ ਬੱਚੇ ਸਕੂਲ ਗਏ ਹੋਏ ਸਨ, ਜਦੋਂ ਬੱਚੇ ਛੁੱਟੀ ਤੋਂ ਬਾਅਦ ਘਰ ਆਏ ਤਾਂ ਰਮਨ ਕੁਮਾਰ ਦੀ ਉਂਗਲੀ ਸੁੱਜੀ ਹੋਈ ਸੀ ਅਤੇ ਉਹ ਦਰਦ ਨਾਲ ਤੜਫ ਰਿਹਾ ਸੀ, ਇਸ ਬਾਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਵੱਲੋਂ ਸਕੂਲ ਦੀ ਵਰਦੀ ਨਾ ਪਹਿਨਣ ਕਾਰਨ ਡੰਡੇ ਨਾਲ ਮਾਰਿਆ ਗਿਆ।
ਜਾਣਕਾਰੀ ਦਿੰਦੇ ਦਾਦਾ ਰਮੇਸ਼ ਕੁਮਾਰ ਨੇ ਦੱਸਿਆ ਕਿ ਅਗਲੇ ਦਿਨ ਸ਼ੁੱਕਰਵਾਰ ਸਵੇਰੇ ਆਪਣੇ ਪੋਤੇ ਨਾਲ ਸਕੂਲ ਗਿਆ ਅਤੇ ਪ੍ਰਿੰਸੀਪਲ ਨੂੰ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਪਰ ਬਾਰੇ ਗੱਲ ਕੀਤੀ। ਉਨ੍ਹਾਂ ਪ੍ਰਿੰਸੀਪਲ ਨੂੰ ਕਿਹਾ ਕਿ ਤੁਸੀਂ ਸਾਨੂੰ 3 ਸਤੰਬਰ ਨੂੰ ਮਾਪਿਆਂ ਦੀ ਮੀਟਿੰਗ ਵਿੱਚ ਵਰਦੀ ਪਾ ਕੇ ਆਉਣ ਬਾਰੇ ਕਿਉਂ ਨਹੀਂ ਦੱਸਿਆ। ਜੇ ਸਾਨੂੰ ਦੱਸਿਆ ਹੁੰਦਾ ਤਾਂ ਅਸੀਂ ਬੱਚੇ ਨੂੰ ਵਰਦੀ ਪਾ ਕੇ ਭੇਜ ਦਿੰਦੇ। ਇਸ ਗੱਲ ਨੂੰ ਲੈ ਕੇ ਬਹਿਸ ਕਰਦੇ ਹੋਏ ਪ੍ਰਿੰਸੀਪਲ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਪ੍ਰਿੰਸੀਪਲ ਦੇ ਦਫਤਰ ਤੋਂ ਬਾਹਰ ਆਇਆ ਤਾਂ ਪ੍ਰਿੰਸੀਪਲ ਅਤੇ ਉਸ ਦੇ ਸਾਥੀਆਂ ਨੇ ਮੈਨੂੰ ਗਰਦਨ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ, ਲੱਤਾਂ ਮਾਰਨਾ ਸ਼ੁਰੂ ਕਰ ਦਿੱਤਾ।