ਪੰਜਾਬ

punjab

ETV Bharat / state

"ਸਿੱਖ ਨੌਜਵਾਨ ਇੱਕ ਨਾਅਰਾ ਵੀ ਮਾਰੇ ਤਾਂ ਉਸ ਨੂੰ ਜੇਲ੍ਹ 'ਚ ਡੱਕਿਆ ਜਾਂਦੈ, ਬੰਦੇ ਮਾਰਨ ਵਾਲੇ ਸੈਣੀ ਨੂੰ ਮੁਆਫ਼ੀ ਕਿਉਂ ?"

ਸਿੱਖ ਯੂਥ ਫੈਡਰੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਸੁਮੇਧ ਸੈਣੀ ਨੇ ਸਿੱਖਾਂ ਉੱਪਰ ਬਹੁਤ ਅੱਤਿਆਚਾਰ ਕੀਤਾ ਹੈ।

By

Published : May 8, 2020, 11:34 PM IST

ਫ਼ੋਟੋ।
ਫ਼ੋਟੋ।

ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਵਿਵਾਦਤ ਅਫਸਰ ਸੁਮੇਧ ਸੈਣੀ ਸਾਬਕਾ ਪੁਲਿਸ ਮੁਖੀ ਪੰਜਾਬ ਸਮੇਤ ਉਸਦੇ 7 ਸਹਿਯੋਗੀਆਂ ਉੱਪਰ ਮੁਹਾਲੀ ਪੁਲਿਸ ਵੱਲੋਂ ਸਾਲ 1991'ਚ ਇੱਕ ਸਿੱਖ ਅਫਸਰ ਦੇ ਲੜਕੇ ਅਤੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਤਸ਼ੱਦਦ ਕਰਕੇ ਮਾਰਨ ਦੇ ਜੁਰਮ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਵੇਖੋ ਵੀਡੀਓ

ਇਸ ਸਬੰਧੀ ਈਟੀਵੀ ਭਾਰਤ ਵੱਲੋਂ ਸਿੱਖ ਯੂਥ ਫੈਡਰੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸੁਮੇਧ ਸੈਣੀ ਨੇ ਸਿੱਖਾਂ ਉੱਪਰ ਬਹੁਤ ਅੱਤਿਆਚਾਰ ਕੀਤਾ। ਜੇਕਰ ਸਿੱਖ ਨੌਜਵਾਨ ਆਪਣੇ ਹੱਕਾਂ ਲਈ ਕੋਈ ਸਰਕਾਰ ਵਿਰੋਧੀ ਨਾਅਰਾ ਵੀ ਲਾ ਦੇਵੇ ਤਾਂ ਉਸ ਨੂੰ ਤੁਰੰਤ ਜੇਲ੍ਹ ਵਿੱਚ ਤੁੰਨ ਦਿੱਤਾ ਜਾਂਦਾ ਹੈ,ਫਿਰ ਹਜ਼ਾਰਾਂ ਨੌਜਵਾਨਾਂ ਨੂੰ ਖਪਾਉਣ ਵਾਲੇ ਡੀਜੀਪੀ ਸੈਣੀ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ?

ਭਾਈ ਕਾਹਲੋਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਮੰਨਦੀਆਂ ਹਨ ਤੇ ਦੂਜੇ ਪਾਸੇ ਸਾਡੇ ਨਾਲ ਹਮੇਸ਼ਾ ਧੱਕਾ ਕਿਉਂ ਕੀਤਾ ਜਾਂਦਾ ਹੈ? ਜਿਨ੍ਹਾਂ ਸਿੱਖ ਨੌਜਵਾਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਫਿਰ ਵੀ ਜੇਲ੍ਹਾਂ ਵਿੱਚ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਹੋਰ ਕੇਸਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਅਫਸਰ ਨੇ ਅਨੇਕਾਂ ਮੁੰਡੇ ਮਾਰ ਕੇ ਆਪਣੇ ਸਕੇ ਸਬੰਧੀਆਂ ਦੀਆਂ ਜਾਇਦਾਦਾਂ ਵੀ ਬਣਾਈਆਂ, ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੈਣੀ ਵਰਗੇ ਹੋਰ ਵੀ ਅਨੇਕਾਂ ਅਫ਼ਸਰ ਹਨ ਜਿਨ੍ਹਾਂ ਨੇ ਔਰਤਾਂ,ਬੱਚਿਆਂ 'ਤੇ ਵੀ ਜ਼ੁਲਮ ਕੀਤਾ।

ABOUT THE AUTHOR

...view details