ਵਿਸਾਖੀ ਦੇ ਦਿਹਾੜੇ 'ਤੇ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ - ਕਰੋਨਾ ਵਾਇਰਸ
ਕਰੋਨਾ ਵਾਇਰਸ ਕਰਕੇ ਜਿੱਥੇ ਸਾਰੇ ਤਿਉਹਾਰ ਫਿੱਕੇ ਪੈ ਗਏ ਸੀ ਉੱਥੇ ਹੀ ਬੀਤੇ ਸਾਲ ਵਿਸਾਖੀ ਦਾ ਤਿਉਹਾਰ ਵੀ ਬਹੁਤ ਫਿੱਕਾ ਨਿਕਲਿਆ ਅਤੇ ਹੁਣ ਇਸ ਸਾਲ ਲੋਕ ਵਿਸਾਖੀ ਅਤੇ ਖ਼ਾਲਸੇ ਦੇ ਜਨਮ ਦਿਵਸ ਮੌਕੇ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਹਨ।
ਅੰਮ੍ਰਿਤਸਰ: ਕਰੋਨਾ ਵਾਇਰਸ ਕਰਕੇ ਜਿੱਥੇ ਸਾਰੇ ਤਿਉਹਾਰ ਫਿੱਕੇ ਪੈ ਗਏ ਸੀ ਉੱਥੇ ਹੀ ਬੀਤੇ ਸਾਲ ਵਿਸਾਖੀ ਦਾ ਤਿਉਹਾਰ ਵੀ ਬਹੁਤ ਫਿੱਕਾ ਨਿਕਲਿਆ ਅਤੇ ਹੁਣ ਇਸ ਸਾਲ ਲੋਕ ਵਿਸਾਖੀ ਅਤੇ ਖ਼ਾਲਸੇ ਦੇ ਜਨਮ ਦਿਵਸ ਮੌਕੇ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਹਨ। ਸੰਗਤ ਦਾ ਕਹਿਣਾ ਹੈ ਕਿ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜ ਕੇ ਮਨੁੱਖਤਾ ਨੂੰ ਗ਼ੁਲਾਮੀ ਤੋਂ ਮੁਕਤ ਕਰਾ ਕੇ ਸਵੈ-ਮਾਣ ਨਾਲ ਜਿਉਣ ਦਾ ਮਾਰਗ ਦਰਸਾਇਆ। ਖ਼ਾਲਸਾ ਪੰਥ ਦੀ ਸਾਜਨਾ ਨਾਲ ਮਨੁੱਖੀ ਆਜ਼ਾਦੀ, ਸਮਾਜਕ ਬਰਾਬਰਤਾ ਅਤੇ ਜਬਰ-ਜ਼ੁਲਮ ਦੇ ਖ਼ਿਲਾਫ਼ ਲਾ-ਸਾਨੀ ਇਨਕਲਾਬ ਸਿਰਜਿਆ ਗਿਆ। ਸੰਗਤ ਦਾ ਕਹਿਣਾ ਹੈ ਕਿ ਇਸ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਹਰ ਕੋਈ ਆਪਣੇ ਆਪ ਨੂੰ ਸੁਭਾਗਸ਼ੈਲੀ ਸਮਝਦਾ ਹੈ ਲੇਕਿਨ ਕੋਰੋਨਾ ਵਾਇਰਸ ਕਰਕੇ ਲੋਕ ਘੱਟ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਹਨ ਅਤੇ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਸਾਨੂੰ ਅੱਜ ਦੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋਣ ਦਾ ਮੌਕਾ ਮਿਲਿਆ।