ਪੰਜਾਬ

punjab

ETV Bharat / state

ਪੁਲਿਸ ਦੀ ਸਖ਼ਤੀ ਕਾਰਨ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੀ ਸੰਗਤ - lockdown in punjab

ਕੋਰੋਨਾ ਮਹਾਂਮਾਰੀ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁਲਿਸ ਤਾਇਨਾਤ ਹੈ ਜਿਸ ਕਾਰਨ ਸੰਗਤ ਨੂੰ ਦਰਸ਼ਨਾਂ ਤੋਂ ਬਿਨਾਂ ਹੀ ਘਰਾਂ ਨੂੰ ਪਰਤਣਾ ਪੈ ਰਿਹਾ ਹੈ।

ਫ਼ੋਟੋ।
ਫ਼ੋਟੋ।

By

Published : May 30, 2020, 11:15 AM IST

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਕਰਕੇ ਸ਼ਰਧਾ ਨਾਲ ਆਈ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਹੀ ਘਰਾਂ ਨੂੰ ਪਰਤਣਾ ਪੈ ਰਿਹਾ ਹੈ, ਕਿਉਂਕਿ ਦਰਬਾਰ ਸਾਹਿਬ ਦੇ ਸਾਰੇ ਗੇਟਾਂ ਉੱਤੇ ਪੁਲਿਸ ਦੀ ਤਾਇਨਾਤੀ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਗੁਰੂ ਘਰ ਦੀ ਜੂਹ ਨਹੀਂ ਲੰਘਣ ਦਿੱਤੀ ਜਾਂਦੀ।

ਵੇਖੋ ਵੀਡੀਓ

ਕੋਰੋਨਾ ਕਰਕੇ ਪੂਰੀ ਦੁਨੀਆਂ ਭੈਅ-ਭੀਤ ਹੈ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਮਿਕ ਸ਼ਾਂਤੀ ਲਈ ਵਹੀਰਾਂ ਘੱਤ ਕੇ ਸੰਗਤਾਂ ਆਉਂਦੀਆਂ ਹਨ ਪਰ ਹਰ ਵਾਰ ਪੁਲਿਸ ਦੀ ਨਾਕਾਬੰਦੀ ਕਰਕੇ ਦਰਸ਼ਨਾਂ ਤੋਂ ਬਿਨਾਂ ਵਾਪਸ ਪਰਤਣਾ ਪੈਂਦਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਦੇ ਨਾਲ-ਨਾਲ ਉਹ ਜੂਨ ਵਿੱਚ ਆ ਰਹੇ ਸ਼ਹੀਦੀ ਦਿਹਾੜੇ ਮੌਕੇ ਇਕੱਠ ਨੂੰ ਰੋਕਣ ਲਈ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੰਦੇ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਰ ਸਾਲ ਸਿੱਖ ਸੰਗਤ ਇਕ ਜੂਨ ਤੋਂ ਲੈ ਕੇ ਛੇ ਜੂਨ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤੱਕ ਸਾਹਿਬ ਵਿਖੇ ਸਮਾਗਮ ਕਰਦੀ ਹੈ।

ABOUT THE AUTHOR

...view details