ਪੰਜਾਬ

punjab

ETV Bharat / state

ਅਟਾਰੀ ਸਰਹੱਦ 'ਤੇ ਪਹੁੰਚੀ 'ਸਮਝੌਤਾ ਐਕਸਪ੍ਰੈੱਸ'

ਭਾਰਤ-ਪਾਕਿਸਤਾਨ ਦਰਮਿਆਨ ਵਧੇ ਤਣਾਅ ਤੋਂ ਬਾਅਦ ਬੰਦ ਹੋਈ ਸਮਝੌਤਾ ਐਕਸਪ੍ਰੈਸ ਮੁੜ ਬਹਾਲ ਕੀਤੀ ਗਈ। ਲਾਹੌਰ-ਦਿੱਲੀ ਟ੍ਰੇਨ ਸੋਮਵਾਰ ਨੂੰ 168 ਯਾਤਰੀ ਲੈ ਕੇ ਅਟਾਰੀ ਪੰਹੁਚੀ।

ਅਟਾਰੀ ਬਾਰਡਰ 'ਤੇ ਪਹੁੰਚੀ 'ਸਮਝੌਤਾ ਐਕਸਪ੍ਰੈੱਸ'

By

Published : Mar 4, 2019, 8:17 PM IST

ਅੰਮ੍ਰਿਤਸਰ: ਪਾਕਿਸਤਾਨ ਵਲੋਂ ਆਈ ਸਮਝੌਤਾ ਐਕਸਪ੍ਰੈਸ ਸੋਮਵਾਰ ਨੂੰ ਆਪਣੇ ਨਾਲ 168 ਯਾਤਰੀ ਲੈ ਕੇ ਅਟਾਰੀ ਬਾਰਡਰ 'ਤੇ ਪਹੁੰਚੀ। ਯਾਤਰੀਆਂ ਨੇ ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕੀਤੀ। ਕੋਈ ਭਾਰਤ ਵਿਆਹ ਵੇਖਣ ਆਇਆ ਹੈ ਅਤੇ ਕੋਈ ਆਪਣੇ ਰਿਸ਼ਤੇਦਾਰ ਨੂੰ ਮਿਲਣ।

ਅਟਾਰੀ ਬਾਰਡਰ 'ਤੇ ਪਹੁੰਚੀ 'ਸਮਝੌਤਾ ਐਕਸਪ੍ਰੈੱਸ'
ਦੋਵੇਂ ਦੇਸ਼ਾਂ ਦੇ ਰੇਲ ਟਰੈਕ 'ਤੇ ਦੌੜੀ 'ਸਮਝੌਤਾ ਐਕਸਪ੍ਰੈਸ' ਇਕ ਵਾਰ ਮੁੜ ਅਮਨ-ਸ਼ਾਂਤੀ ਲੈ ਕੇ ਆਈ। ਰੇਲ ਗੱਡੀ ਬੰਦ ਹੋਣ ਕਾਰਨ ਲੋਕ ਇਸ ਦੀ ਮੁੜ ਚੱਲਣ ਦੀ ਆਸ ਛੱਡ ਚੁੱਕੇ ਸਨ ਪਰ ਇਕ ਵਾਰ ਫਿਰ ਰੇਲ ਗੱਡੀ ਦੇ ਚੱਲਣ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਦੀ ਆਸ ਲੈ ਕੇ ਆਈ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਦਿੱਲੀ ਤੋਂ ਲਾਹੌਰ ਦੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਮੁੜ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦਿੱਲੀ ਤੋਂ ਚੱਲਣ ਵਾਲੀ ਇਹ ਰੇਲਗੱਡੀ 4 ਮਾਰਚ ਤੋਂ ਆਪਣੇ ਨਿਰਧਾਰਤ ਸਮੇਂ 'ਤੇ ਹਫ਼ਤੇ ਵਿਚ 2 ਦਿਨ ਚੱਲੇਗੀ।ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਭਾਰਤ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਆਦ ਪਾਕਿਸਤਾਨ ਨੇ ਪਹਿਲ ਕਰਦਿਆਂ ਸਮਝੌਤਾ ਐਕਸਪ੍ਰੈਸ ਬੰਦ ਕਰ ਦਿੱਤੀ ਸੀ।

ABOUT THE AUTHOR

...view details