ਅੰਮ੍ਰਿਤਸਰ:ਪਹਿਲਾ ਕੇਂਦਰ ਸਰਕਾਰ (Central Government) ਨੇ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਸੀ ਹੁਣ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਕਟੌਤੀ ਕੀਤੀ ਗਈ ਹੈ।ਜਿਸ ਨੂੰ ਲੈ ਕੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਦੇ ਵੱਖਰੇ ਵੱਖਰੇ ਵਿਚਾਰ ਹਨ।ਕੁੱਝ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਰਕਾਰ ਵੱਲੋਂ ਚੁਣਾਵੀ ਸਟੰਟ ਦੱਸਿਆ ਹੈ।ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਰਾਹਤ ਪਹਿਲਾਂ ਕਿਉਂ ਨਹੀਂ ਦਿੱਤੀ ਹੁਣ ਚੋਣਾਂ ਕੋਲ ਆਉਣ ਕਰਕੇ ਸਰਕਾਰ ਰੇਟ ਘਟਾ ਰਹੀ ਹੈ।
ਸ਼ਹਿਰ ਵਾਸੀਆ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਫੈਸਲਾ ਚੋਣਾਂ ਦੇ ਕਰੀਬ ਇਸ ਲਈ ਸੁਣਾਇਆ ਗਿਆ ਹੈ ਕਿ ਤਾਂ ਲੋਕਾਂ ਨੂੰ ਭਰਮਾ ਸਕਣ ਜੇਕਰ ਅਜਿਹਾ ਹੀ ਕਰਨਾ ਸੀ ਤਾਂ ਪਹਿਲਾਂ ਹੀ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ ਤੇ ਕੰਟਰੋਲ ਵਿਚ ਰੱਖਣੀਆ ਚਾਹੀਦੀਆ ਸਨ। ਉਨ੍ਹਾਂ ਕਿਹਾ ਹੈ ਕਿ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਆਮ ਲੋਕਾਂ ਦੀ ਲੁੱਟ ਕੀਤੀ ਹੈ।