ਪੁਰਾਣੇ ਪੰਜਾਬ ਦੀ ਤਸਵੀਰ ਪੇਸ਼ ਕਰਦੈ ਇਹ 'ਰੰਗ ਪੰਜਾਬ', ਦੇਖੋ ਵੀਡੀਓ ਅੰਮ੍ਰਿਤਸਰ:ਰੰਗ ਪੰਜਾਬ ਰੇਸਤਰਾਂ ਵਿੱਚ ਪੰਜਾਬ ਦੇ ਪਿੰਡਾਂ ਤੇ ਪੁਰਾਣੇ ਸੱਭਿਆਚਾਰ ਦੀਆਂ ਯਾਦਾਂ ਨੂੰ ਸੁਰਜੀਤ ਕੀਤਾ ਗਿਆ ਹੈ। ਇਸ ਰੇਸਤਰਾਂ ਵਿੱਚ ਸਟਾਲ ਲਗਾਉਣ ਵਾਲੇ ਤੇ ਖਾਸ ਤੌਰ ਉੱਤੇ ਪਹੁੰਚੇ ਭਾਜਪਾ ਬੁਲਾਰੇ ਸ਼ਹਿਜਾਦ ਪੂਨੇਵਾਲਾ ਨੇ ਇੱਥੇ ਦਿਖਾਏ ਸੱਭਿਆਚਾਰ ਰੰਗਾਂ ਦੀ ਕਾਫੀ ਤਰੀਫ ਕੀਤੀ। ਰੰਗ ਪੰਜਾਬ ਰੇਸਤਰਾਂ ਦੇ ਅੰਦਰ ਆਉਂਦੇ ਹੀ, ਤੁਹਾਨੂੰ ਇੰਝ ਲੱਗੇਗਾ ਕਿ ਜਿਵੇਂ ਤੁਸੀਂ ਪੁਰਾਣੇ ਪੰਜਾਬ ਵਿੱਚ ਆ ਗਏ ਹੋ।
ਭਾਜਪਾ ਬੁਲਾਰੇ ਨੇ ਕੀਤੇ ਪੰਜਾਬੀ ਖਾਣੇ ਦੇ ਗੁਣਗਾਣ: ਸ਼ਹਿਜਾਦ ਪੁਨੇਵਾਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਆਪਣੇ ਸੁਆਦ, ਸੱਭਿਆਚਾਰ ਤੇ ਸੰਸਕ੍ਰਿਤੀ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ। ਜਦੋਂ ਅੰਮ੍ਰਿਤਸਰ ਵਿੱਚ ਲੋਕ ਆਉਂਦੇ ਹਨ, ਤਾਂ ਅੰਮ੍ਰਿਤਸਰ ਵਿੱਚ ਸੰਸਕ੍ਰਿਤੀ ਦਾ ਅਨੁਭਵ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਅੱਜ ਰੰਗ ਪੰਜਾਬ ਦੇ ਖਾਣੇ, ਇੱਥੇ ਮੌਜੂਦ ਵਿਰਾਸਤੀ ਚੀਜ਼ਾਂ ਅਤੇ ਮਾਹੌਲ ਨੇ ਪੁਰਾਣੇ ਪਿੰਡਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।
ਇਸ ਤੋਂ ਇਲਾਵਾਂ ਅਕਾਲੀ-ਭਾਜਪਾ ਗਠਜੋੜ ਉੱਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨਾਲ ਗਠਬੰਧਨ ਬੀਜੇਪੀ ਨੇ ਨਹੀਂ ਤੋੜਿਆ। ਉਨ੍ਹਾਂ ਕਿਹਾ ਅਸੀ ਗਠਜੋੜ ਨਹੀਂ ਤੋੜਿਆ, ਨਾ ਹੀ ਅਸੀ ਇਸ ਨੂੰ ਜੋੜਨ ਲਈ ਕਹਿ ਸਕਦੇ ਹਾਂ। ਇਹ ਤੋੜਨ ਵਾਲਿਆਂ ਨੂੰ ਪਤਾ ਹੋਵੇਗਾ ਕਿ ਗਠਜੋੜ ਕਰਨਾ ਹੈ ਜਾਂ ਨਹੀਂ।
ਸ਼ਗਨਾਂ ਦੀ ਸਾਹੇ ਚਿੱਠੀ ਲਈ ਖਾਸ ਬਾਕਸ ਸਣੇ ਤਿਜੌਰੀਆਂ ਦਾ ਸਟਾਲ: ਤਿਜੌਰੀ ਸਟਾਲ ਦੀ ਮੁਖੀ ਆਦੇਸ਼ ਕੌਰ ਨੇ ਦੱਸਿਆ ਕਿ ਉਸ ਕੋਲ ਉਹ ਸਾਰਾ ਸਮਾਨ ਹੈ, ਜੋ ਕੁੜੀਆਂ ਦੇ ਵਿਆਹ ਪ੍ਰੋਗਰਾਮਾਂ ਤੇ ਸ਼ਗਨਾਂ ਨੂੰ ਲੈ ਕੇ ਜੁੜੀਆਂ ਹਨ। ਇਸ ਲਈ ਪੁਰਾਣੇ ਤਰਜ਼ ਉੱਤੇ ਆਧੁਨਿਕ ਤਰੀਕੇ ਨਾਲ ਤਜੌਰੀਆਂ, ਟਰੰਕ ਤਿਆਰ ਕੀਤੇ ਗਏ ਹਨ। ਮਹਿੰਦੀ ਦੀ ਰਸਮ ਲਈ ਖਾਸ ਪਿਆਰੀਆਂ ਆਈਟਮਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸਾਹੇ ਚਿੱਠੀ ਲਈ ਖਾਸ ਬਾਕਸ ਤਿਆਰ ਕੀਤੇ ਜਾਂਦੇ ਹਨ, ਜੋ ਕਿ ਗਾਹਕ ਜਿਵੇਂ ਦਾ ਚਾਹੁੰਦਾ ਹੈ, ਉਸੇ ਤਰ੍ਹਾਂ ਤਿਆਰ ਕਰਵਾ ਕੇ ਦਿੱਤੇ ਜਾਂਦੇ ਹਨ।
ਪਾਕਿਸਤਾਨੀ ਸੂਟਾਂ ਦੀ ਡਿਮਾਂਡ:ਰੰਗ ਪੰਜਾਬ ਅੰਦਰ ਪਾਕਿਸਤਾਨੀ ਸੂਟਾਂ ਦਾ ਸਟਾਲ ਵੀ ਵੇਖਣ ਨੂੰ ਮਿਲਿਆ। ਸਟਾਲ ਲਗਾਉਣ ਵਾਲੀ ਮਹਿਲਾ ਰੁਪਾਲੀ ਨੇ ਦੱਸਿਆ ਕਿ ਪਾਕਿਸਤਾਨੀ ਸੂਟਾਂ ਦੀ ਬਹੁਤ ਜ਼ਿਆਦਾ ਮੰਗ ਕੀਤੀ ਜਾਂਦੀ ਹੈ। ਇਹ ਸੂਟ ਖਾਸ ਪਾਕਿਸਤਾਨ ਤੋਂ ਵਾਇਆ ਦੁਬਈ ਭਾਰਤ ਆਉਂਦੇ ਹਨ। ਇਸ ਲਈ ਇਸ ਵਿੱਚ ਕਾਪੀ ਕੁਝ ਨਹੀਂ ਹੈ। ਪਾਕਿਸਤਾਨ ਸੂਟਾਂ ਦੀ ਮੰਗ ਨਾ ਸਿਰਫ ਔਰਤਾਂ ਵੱਲੋਂ ਕੀਤੀ ਜਾ ਰਹੀ ਹੈ, ਬਲਕਿ ਮਰਦ ਵੀ ਪਾਕਿਸਤਾਨੀ ਕੁਰਤੇ-ਪਜਾਮੇ ਦੀ ਖਰੀਦਦਾਰੀ ਕਰਦੇ ਹਨ।
ਸੋ, ਰੰਗ ਪੰਜਾਬ ਰੇਸਤਰਾਂ ਵਿੱਚ ਪੁਰਾਣੇ ਪੰਜਾਬ ਦੇ ਮਾਹੌਲ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਸਾਰੀਆਂ ਚੀਜ਼ਾਂ ਅੱਜ ਇੱਥੇ ਰੰਗ ਪੰਜਾਬ ਮੰਚ ਵਿੱਚ ਵੇਖਣ ਨੂੰ ਮਿਲੀਆ। ਪੁਰਾਣੇ ਸਮੇਂ ਵਿਚ ਲੱਸੀ, ਛਾਛ ਵਾਲ਼ਾ ਦੁੱਧ, ਵਿਆਹ ਸ਼ਾਦੀ ਤੇ ਸ਼ਗਨ ਵਜੋਂ ਦੇਣ ਵਾਲੇ ਸੰਦੂਕ ਤੇ ਬਰਤਨ ਵੇਖ਼ ਕੇ ਵਿਦੇਸ਼ੀ ਮਹਿਮਾਨ ਵੀ ਬਹੁਤ ਖ਼ੁਸ਼ ਨਜ਼ਰ ਆਏ।
ਇਹ ਵੀ ਪੜ੍ਹੋ:PRTC Driver: ਕੱਚੇ ਕਾਮੇ ਵਜੋਂ ਕੰਮ ਕਰਦੇ ਪੀਆਰਟੀਸੀ ਡਰਾਇਵਰ ਦੀ ਪੱਕੀ ਡਰਾਇਵਰੀ ਦੇ ਚਰਚੇ, ਕੇਂਦਰ ਸਰਕਾਰ ਨੇ ਵੀ ਕੀਤਾ ਸਨਮਾਨਿਤ