ਅੰਮ੍ਰਿਤਸਰ : ਅੰਮ੍ਰਿਤਸਰ ਵਿੱਚਲੇ ਵੇਰਕਾ ਮਿਲਕ ਪਲਾਂਟ ਵਿਖੇ 50 ਕਰੋੜ ਦੀ ਲਗਾਤ ਨਾਲ ਤਿਆਰ ਹੋਏ ਸਵੈ-ਚਲਤ ਪਲਾਂਟ ਦਾ ਉਦਘਾਟਨ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤਾ ਗਿਆ।
ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸਵੈ-ਚਲਤ ਪਲਾਂਟ ਨਾਲ ਅਸੀਂ ਵਧੇਰੇ ਉਤਪਾਦਾਂ ਦੀ ਪੈਦਾਵਰ ਕਰ ਸਕਾਂਗੇ।ਉਨ੍ਹਾਂ ਕਿਹਾ ਕਿ ਇਹ ਸਾਰਾ ਪਲਾਂਟ ਸਵੈ-ਚਲਤ ਹੋਵਗਾ।ਇਸ ਨੂੰ ਇੱਕ ਕਖਟਰੋਲ ਰੂਮ ਰਾਹੀ ਸੰਚਾਲਿਤ ਕੀਤਾ ਜਾਵੇਗਾ।
ਦੁੱਧ ਦੀ ਪੈਦਾਵਰ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਆਖਿਆ ਕਿ ਇਸ ਸਾਲ ਦੁੱਧ ਦੀ ਪੈਦਾਵਰ ਵਧੀਆ ਹੋਈ ਹੈ।ਜਿਸ ਨਾਲ ਇਸ ਪਲਾਂਟ ਤੋਂ ਵੀ ਵਧੇਰੇ ਦੁੱਧ ਦੀ ਪ੍ਰੋਸੈਸਿੰਗ ਕਰਕੇ ਬਜ਼ਾਰ ਵਿੱਚ ਭੇਜਿਆ ਗਿਆ ਹੈ।
ਰੰਧਾਵਾ ਨੇ ਕੀਤਾ ਸਵੈ-ਚਲਤ ਮਿਲਕ ਪਲਾਂਟ ਦਾ ਉਦਘਾਟਨ ਉਨ੍ਹਾਂ ਵੇਰਕਾ ਵਲੋਂ ਤਿਆਰ ਕੀਤੇ ਜਾ ਰਹੇ ਨਵੇਂ ਉਤਪਾਦਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਉਨ੍ਹਾਂ ਦੱਸਿਆ ਕਿ ਵੇਰਕਾ ਨਵੀਂ ਕਿਸਮ ਦੀਆਂ ਆਈਸ ਕਰੀਮ ਅਤੇ ਪਲੇਵਰ ਵਾਲੁ ਦੁੱਧ ਬਜ਼ਾਰ ਵਿੱਚ ਲੈ ਕੇ ਆਵੇਗਾ।
ਇਸ ਮੌਕੇ ਵੇਰਕਾ ਤੋਂ ਕਾਂਗਰਸੀ ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਨੇ ਬੀਤੇ ਦਿਨੀਂ ਐੱਸ.ਟੀ.ਐੱਫ ਵਲੋਂ ਅੰਮ੍ਰਿਤਸਰ ਵਿੱਚ ਵੱਡੀ ਮਾਤਰਾ ਵਿੱਚ ਫੜੀ ਗਈ ਨਸ਼ੇ ਦੀ ਖੇਪ ਦੀ ਗੱਲ ਕਰਦੇ ਹੋਏ ਕਿਹਾ ਕਿ ਕੋਈ ਵੀ ਹੋਵੇ ਉਹ ਇਸ ਮਾਮਲੇ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪਿਛਲੀ ਸਰਕਾਰ ਦੁਆਰਾ ਪੈਦਾ ਕੀਤੇ ਨਸ਼ੇ ਨੂੰ ਖਤਮ ਕਰ ਰਹੀ ਹੈ।ਇਹ ਕੰਮ ਹੋਲੀ ਹੋਲੀ ਹੀ ਹੋ ਸਕਦਾ ਹੈ।